Nawanshahr Accident News: ਪਿੰਡ ਖਾਨਖਾਨਾ ਵਿਚ 2 ਜਿਗਰੀ ਯਾਰਾਂ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Nawanshahr Accident News: ਮੋਟਰਸਾਈਕਲ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

Khankhana Accident Nawanshahr News

Khankhana Accident Nawanshahr News: ਨਵਾਂਸ਼ਹਿਰ ਤੋਂ  ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਖਾਨਖਾਨਾ ਵਿਚ 2 ਜਿਗਰੀ ਯਾਰਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

ਮ੍ਰਿਤਕਾਂ ਦੀ ਸੁਖਨਿੰਦਰ ਸਿੰਘ ਤੇ ਗਗਨਪ੍ਰੀਤ ਸਿੰਘ ਵਜੋਂ ਪਛਾਣ ਹੋਈ।  ਮਿਲੀ ਜਾਣਕਾਰੀ ਅਨੁਸਾਰ ਸੜਕ 'ਤੇ ਟੋਆ ਆਉਣ ਕਾਰਨ ਮੋਟਰਸਾਈਕਲ ਨੂੰ ਬਰੇਕ ਮਾਰਦੇ ਹੋਏ ਨੌਜਵਾਨਾਂ ਦਾ ਮੋਟਰਸਾਈਕਲ ਦਰੱਖ਼ਤ ਨਾਲ ਟਕਰਾ ਗਿਆ। ਹਾਦਸੇ ਵਿਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।