Sunam News: ਸੁਨਾਮ ਵਿਚ ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਕਾਸ਼ (9) ਅਤੇ ਅਮਨ (7) ਵਜੋਂ ਹੋਈ ਪਛਾਣ

Two brothers die of snake bite in Sunam

Two brothers die of snake bite in Sunam: ਸੁਨਾਮ ਸ਼ਹਿਰ ਵਿਚ ਰਹਿੰਦੇ ਇਕ ਪ੍ਰਵਾਸੀ ਪਰਵਾਰ ਦੇ ਦੋ ਮਾਸੂਮ ਬੱਚਿਆਂ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਪੀੜਤ ਪਰਵਾਰ ਬਿਹਾਰ ਦਾ ਮੂਲ ਨਿਵਾਸੀ ਦਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਸਬੰਧੀ ਵਿਜੇ ਪਾਸਵਾਨ ਨੇ ਦਸਿਆ ਕਿ ਉਸ ਦੇ ਵੱਡੇ ਬੇਟੇ ਆਕਾਸ਼ (9) ਅਤੇ ਅਮਨ (7) ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉਸ ਨੇ ਦਸਿਆ ਕਿ ਉਹ ਸਾਰੇ ਰਾਤ ਨੂੰ ਸੌਂ ਰਹੇ ਸਨ ਤਾਂ ਸੱਪ ਨੇ ਇਕ ਬੱਚੇ ਦੇ ਕੰਨ ਤੇ ਅਤੇ ਦੂਜੇ ਬੱਚੇ ਦੇ ਪੇਟ ’ਤੇ ਡੰਗ ਮਾਰਿਆ।

ਉਨ੍ਹਾਂ ਨੇ ਸੱਪ ਨੂੰ ਉਨ੍ਹਾਂ ਦੇ ਆਲੇ ਦੁਆਲੇ ਦੇਖਿਆ ਉਸ ਤੋਂ ਬਾਅਦ ਤੁਰਤ ਬੱਚਿਆਂ ਨੂੰ ਹਸਪਤਾਲ ਦੇ ਵਿਚ ਦਾਖ਼ਲ ਕਰਾਇਆ ਗਿਆ। ਇਕ ਬੱਚੇ ਨੂੰ ਸੰਗਰੂਰ ਅਤੇ ਦੂਜੇ ਬੱਚੇ ਨੂੰ ਪਟਿਆਲੇ ਲਿਜਾਇਆ ਗਿਆ। ਇਸੇ ਦੌਰਾਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਉਸ ਨੇ ਦਸਿਆ ਕਿ ਉਸ ਦੇ ਤਿੰਨ ਬੱਚਿਆਂ ਵਿਚੋਂ ਦੋ ਦੀ ਮੌਤ ਹੋ ਗਈ। ਇਕ ਬੱਚਾ ਸਰਕਾਰੀ ਸਕੂਲ ’ਚ ਤੀਜੀ ਅਤੇ ਇਕ ਬੱਚਾ ਪਹਿਲੀ ਜਮਾਤ ’ਚ ਪੜ੍ਹਦਾ ਸੀ।