ਕਨੇਡਾ ਭੇਜਣ ਦਾ ਝਾਂਸਾ ਦੇ ਕੇ ਮਹਿਲਾ ਏਜੰਟ ਨੇ ਵਿਆਹੇ ਜੋੜੇ ਤੋਂ ਠੱਗੇ 8.50 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹੇ ਜੋੜੇ ਨੂੰ ਕਨੇਡਾ ਦਾ ਸਪਾਉਸ ਵੀਜਾ ਲਗਾਉਣ ਦਾ ਝਾਂਸਾ ਦੇ ਕੇ ਮਹਿਲਾ ਟ੍ਰੈਵਲ ਏਜੰਟ ਨੇ ਇਕ ਜੌੜੇ ਤੋਂ 8.50 ਲੱਖ ਰੁਪਏ ਠੱਪ ....

Visa Fraud

ਲੁਧਿਆਣਾ (ਪੀਟੀਆਈ) : ਵਿਆਹੇ ਜੋੜੇ ਨੂੰ ਕਨੇਡਾ ਦਾ ਸਪਾਉਸ ਵੀਜਾ ਲਗਾਉਣ ਦਾ ਝਾਂਸਾ ਦੇ ਕੇ ਮਹਿਲਾ ਟ੍ਰੈਵਲ ਏਜੰਟ ਨੇ ਇਕ ਜੌੜੇ ਤੋਂ 8.50 ਲੱਖ ਰੁਪਏ ਠੱਪ ਲਏ ਹਨ। ਪੈਸੇ ਲੈਣ ਤੋਂ ਬਾਅਦ ਦੋਸ਼ੀ ਮਹਿਲਾ ਨੇ ਨਾ ਤਾਂ ਸਪਾਉਸ ਵੀਜਾ ਲਗਵਾਇਆ ਹੈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਫਿਰ ਉਹਨਾਂ ਨੇ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ। ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਿਸ ਨੇ ਸੋਰਵ ਪਦਮ ਨੂੰ ਸ਼ਿਕਾਇਤ ‘ਤੇ ਨਿਉ ਕਿਚਲੂ ਨਗਰ ਦੀ ਮਹਿਲਾ ਏਮੀ ਆਨੰਦ ਦੇ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਏਕਟ ਦੇ ਤਹਿਤ ਮਾਮਲੇ ਦਰਜ ਕਰ ਲਿਆ ਹੈ।

ਪੁਲਿਸ ਸ਼ਿਕਾਇਤ ਵਿਚ ਸੋਰਭ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਵਿਦੇਸ਼ ਜਾਣਾ ਚਾਹੁੰਦਾ ਸੀ। ਇਹ ਵਿਚ ਉਸ ਦੀ ਮੁਲਾਕਾਤ ਏਮੀ ਆਨੰਦ ਨਾਲ ਹੋਈ। ਮਹਿਲਾ ਨੇ ਕਿਹਾ ਕਿ ਉਹ ਟ੍ਰੈਵਲ ਏਜੰਟ ਹੈ ਅਤੇ ਉਹਨਾਂ ਨੂੰ ਕਨੇਡਾ ਦਾ ਸਪਾਉਸ ਵੀਜਾ ਦਵੇ ਦਵੇਗੀ। ਐਵੇਂ ਕਹਿ ਕੇ ਮਹਿਲਾ ਨੇ ਉਹਨਾਂ ਨੂੰ ਝਾਂਸੇ ਵਿਚ ਲੈ ਲਿਆ ਅਤੇ ਉਹਨਾਂ ਤੋਂ 8.50 ਲੱਖ ਰੁਪਏ ਲੈ ਲਏ। ਪਰ ਜਿਨ੍ਹਾ ਸਮਾਂ ਮਹਿਲਾ ਨੇ ਦਿਤਾ ਸੀ। ਉਹ ਸਮੇਂ ‘ਚ ਉਹ ਉਹਨਾਂ ਨੂੰ ਕਨੇਡਾ ਨਹੀਂ ਭੇਜ ਸਕੀ ਅਤੇ ਬਾਅਦ ਵਿਚ ਟਾਲ-ਮਟੋਲ ਕਰਨ ਲੱਗੀ। ਜਦੋਂ ਕਿ ਉਹਨਾਂ ਨੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਮਹਿਲਾ ਨੇ ਸਾਫ਼ ਇੰਨਕਾਰ ਕਰ ਦਿਤਾ।