Elante Mall 'ਚ ਧੂਮ ਧਾਮ ਨਾਲ ਮਨਾਇਆ ਜਾ ਰਿਹੈ 550ਵਾਂ ਪ੍ਰਕਾਸ਼ ਪੁਰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨ੍ਹਾਂ ਸਮਾਰੋਹਾਂ ਦੀ ਸਮਾਪਤੀ 17 ਨਵੰਬਰ ਨੂੰ ਹੋਵੇਗੀ। ਇਸ ਦੌਰਾਨ ਐਲਾਂਟੇ ਵਿਚ 10,000 ਰੁਪਏ ਜਾਂ ਉਸ ਤੋਂ ਵਧ ਦੀ ਖਰੀਦਦਾਰੀ ਕਰਨ ਵਾਲੇ ਸਾਰੇ ਗਾਹਕਾਂ ਨੂੰ ਯਕੀਨੀ...

celebrated Guru Purab In Elante Mall

ਚੰਡੀਗੜ੍ਹ (ਤਰੁਣ ਭਜਨੀ) : ਐਲਾਂਟੇ ਮਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਐਲਾਂਟੇ ਮਾਲ ਵਿਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁ ਨਾਨਕ ਦੇਵ ਜੀ ਨੂੰ ਸਮਰਪਤ ਵੱਖ-ਵੱਖ ਸਮਾਰੋਹ ਆਯੋਜਤ ਕੀਤੇ ਜਾ ਰਹੇ ਹਨ। ਐਲਾਂਟੇ ਨੇ ਮਾਲ ਏਰੀਆ ਦੇ ਅੰਦਰ ਗੁਰਦਵਾਰਾ ਦਰਬਾਰ ਸਾਹਿਬ, ਕਰਤਾਰਪੁਰ, ਪਾਕਿਸਤਾਨ ਦਾ ਪ੍ਰਤੀਰੂਪ ਸਥਾਪਤ ਕੀਤਾ ਹੈ। ਇਸ ਮਹੱਤਵਪੂਰਨ ਮੌਕੇ 'ਤੇ ਐਲਾਂਟੇ 9 ਨਵੰਬਰ ਤੋਂ ਸ਼ੁਰੂ ਵੱਖ ਵੱਖ ਸਮਾਰੋਹ ਆਯੋਜਤ ਕਰ ਰਿਹਾ ਹੈ।

ਇਨ੍ਹਾਂ ਸਮਾਰੋਹਾਂ ਦੀ ਸਮਾਪਤੀ 17 ਨਵੰਬਰ ਨੂੰ ਹੋਵੇਗੀ। ਇਸ ਦੌਰਾਨ ਐਲਾਂਟੇ ਵਿਚ 10,000 ਰੁਪਏ ਜਾਂ ਉਸ ਤੋਂ ਵਧ ਦੀ ਖਰੀਦਦਾਰੀ ਕਰਨ ਵਾਲੇ ਸਾਰੇ ਗਾਹਕਾਂ ਨੂੰ ਯਕੀਨੀ ਗਿਫ਼ਟ ਦੇਵੇਗਾ। ਇਸ ਮੌਕੇ ਅਨਿਲ ਮਲਹੋਤਰਾ, ਕਾਰਜਕਾਰੀ ਡਾਇਰੈਕਟਰ, ਨੈਕਸਸ ਮਾਲਸ ਨੇ ਕਿਹਾ ਕਿ ''ਅਸੀਂ ਗੁਰੂ ਨਾਨਕ ਦੇਵ ਜੀ ਵਲੋਂ ਪੁਰੀ ਮਨੁੱਖਤਾ ਨੂੰ ਦਿਤੇ ਗਏ ਸੁਨੇਹੇ ਅਤੇ ਉਨ੍ਹਾਂ ਵਲੋਂ ਜੀਵਨ ਜਿਊਣ ਦੀ ਦਿਤੀ ਗਈ ਸਿਖਲਾਈ ਨੂੰ ਮੁੱਖ ਰੱਖਦੇ ਹੋਏ

ਇਸ ਮਹਾਨ ਦਿਨ ਨੂੰ ਬਹੁਤ ਉਤਸਾਹ ਨਾਲ ਮਨਾ ਰਹੇ ਹਾਂ। ਉਨ੍ਹਾਂ ਦੇ ਮੁੱਖ ਜੀਵਨ ਸੰਦੇਸ਼ 'ਚ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ, ਉਹ ਮੁੱਲ ਹਨ, ਜਿਨ੍ਹਾਂ ਨੂੰ ਸਾਨੂੰ ਅਪਣੇ ਤਨ, ਮੰਨ ਅਤੇ ਆਤਮਾ ਲਈ ਧਾਰਨ ਕਰਨ ਦੀ ਲੋੜ ਹੈ। ਗੁ: ਦਰਬਾਰ ਸਾਹਿਬ, ਕਰਤਾਰਪੁਰ, ਪਾਕਿਸਤਾਨ ਦੀ ਇਕ ਪ੍ਰਤੀਰੂਪ ਮਾਲ ਖੇਤਰ 'ਚ ਸਥਾਪਤ ਕੀਤੀ