'ਆਪ' ਦੇ ਸੰਗਠਨ ਦੇ ਵਿਸਥਾਰ ਲਈ ਨਵ-ਨਿਯੁਕਤ ਅਹੁਦੇਦਾਰਾਂ ਨੇ ਚੁੱਕੀ ਸਹੁੰ
'ਆਪ' ਦੇ ਸੰਗਠਨ ਦੇ ਵਿਸਥਾਰ ਲਈ ਨਵ-ਨਿਯੁਕਤ ਅਹੁਦੇਦਾਰਾਂ ਨੇ ਚੁੱਕੀ ਸਹੁੰ
88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਅਹੁਦੇ ਦੀ ਸਹੁੰ ਦਿਵਾਈ
ਚੰਡੀਗੜ੍ਹ , 11 ਨਵੰਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਬਣਾਏ ਅਹੁਦੇਦਾਰਾਂ ਨੇ ਅੱਜ ਪਾਰਟੀ ਵਲੋਂ ਕਰਵਾਏ ਇਕ ਸਮਾਗਮ ਵਿਚ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਸਹੁੰ ਚੁਕਾਈ ਗਈ। ਇਸ ਪ੍ਰੋਗਰਾਮ ਵਿਚ ਮਾਝੇ ਦੇ ਸੰਯੁਕਤ ਸਕੱਤਰ, ਮੋਹਾਲੀ ਅਤੇ ਫ਼ਰੀਦਕੋਟ ਦੇ ਜ਼ਿਲ੍ਹੇ ਇੰਚਾਰਜ, ਫ਼ਰੀਦਕੋਟ ਦੇ ਜ਼ਿਲ੍ਹਾ ਸਕੱਤਰ ਅਤੇ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਪੰਜਾਬ ਦੀ ਮਿੱਟੀ ਦੀ ਸਹੁੰ ਚੁਕਾ ਕੇ ਇਨ੍ਹਾਂ ਲੋਕਾਂ ਨੂੰ ਇਹ ਹਲਫ਼ ਦਿਵਾਇਆ ਗਿਆ ਕੀ ਉਨ੍ਹਾਂ ਦਾ ਹਰ ਕਰਮ ਪੰਜਾਬ ਦੀ ਬਿਹਤਰੀ ਲਈ ਹੋਵੇਗਾ, ਉਨ੍ਹਾਂ ਦਾ ਹਰ ਧਰਮ ਪੰਜਾਬ ਦੀ ਖ਼ੁਸ਼ਹਾਲੀ ਲਈ ਹੋਵੇਗਾ।
ਸੱਭ ਤੋਂ ਖ਼ਾਸ ਗੱਲ ਇਹ ਹੈ ਕੀ ਇਸ ਸਾਰੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਫ਼ੈਸਲਾ ਪੰਜਾਬ ਦੀ ਆਮ ਜਨਤਾ, ਸੰਗਠਨ ਵਲੰਟੀਅਰਾਂ ਅਤੇ ਜ਼ਿਲ੍ਹਾ ਅਤੇ ਪ੍ਰਦੇਸ਼ ਦੇ ਅਹੁਦੇਦਾਰਾਂ ਵਲੋਂ ਰਾਏ-ਮਸ਼ਵਰਾ ਕਰ ਕੇ ਹੀ ਲਿਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਬਿਨਾਂ ਕਿਸੇ ਲਾਲਚ ਦੇ ਪਾਰਟੀ ਦੇ ਹਿੱਤ ਵਿਚ ਕੰਮ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਤਰਜੀਹ ਦਿਤੀ ਗਈ ਹੈ। ਇਸ ਮੌਕੇ ਭਗਵੰਤ ਮਾਨ ਨੇ ਨਵੇਂ ਅਹੁਦੇਦਾਰਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਜਿੱਤ ਵਲ ਇਕ ਬਹੁਤ ਵੱਡਾ ਕਦਮ ਚੁਕਿਆ ਹੈ। ਇਸ ਨਵੇਂ ਸੰਗਠਨ ਨਾਲ ਆਮ ਆਦਮੀ ਪਾਰਟੀ ਨਾ ਸਿਰਫ਼ 2022 ਵਿਚ ਸਰਕਾਰ ਬਣਾਉਣ ਵਿਚ ਸਮਰੱਥ ਰਹੇਗੀ, ਸਗੋਂ 2022 ਤੋਂ ਬਾਅਦ ਵੀ ਇਕ ਤਾਕਤਵਰ ਸੰਗਠਨ ਦੇ ਤੌਰ ਉੱਤੇ ਕੰਮ ਕਰੇਗੀ।
ਇਸ ਨਵੇਂ ਸੰਗਠਨ ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਵਿਚ ਹਰ ਵਿਧਾਨ ਸਭਾ ਵਿਚ 4 ਬਲਾਕ ਪ੍ਰਧਾਨ ਬਣਾਏਗੀ। ਸੰਗਠਨ ਦੇ ਵਿਸਥਾਰ ਦੀ ਦਿਸ਼ਾ ਵਿਚ ਹੁਣ ਤਕ 1 ਸੂਬਾ ਜਨਰਲ ਸਕੱਤਰ , 1 ਸੂਬਾ ਸਕੱਤਰ , 1 ਸੂਬਾ ਖ਼ਜ਼ਾਨਚੀ, 1 ਓਵਰਸੀਜ਼ ਸਕੱਤਰ, 5 ਸੰਯੁਕਤ ਸਕੱਤਰ, 30 ਜ਼ਿਲ੍ਹਾ ਇੰਚਾਰਜ, 3 ਉਪ-ਜ਼ਿਲ੍ਹਾ ਇੰਚਾਰਜ, 19 ਜ਼ਿਲ੍ਹਾ ਸਕੱਤਰ, 88 ਵਿਧਾਨ ਸਭਾ ਦੇ 329 ਬਲਾਕ ਇੰਚਾਰਜ ਬਣਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਹੀਨੇ ਦੇ ਅੰਤ ਤਕ ਹਰ 5 ਪਿੰਡ ਉੱਤੇ ਇਕ ਗਰਾਮ ਕਮੇਟੀ ਦਾ ਗਠਨ ਕੀਤਾ ਜਾਵੇਗਾ।
88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਅਹੁਦੇ ਦੀ ਸਹੁੰ ਦਿਵਾਈ
88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਅਹੁਦੇ ਦੀ ਸਹੁੰ ਦਿਵਾਈ