ਬੇਰੁਜ਼ਗਾਰ ਅਧਿਆਪਕਾਂ ਨੂੰ ਵਿਰੋਧ ਕਰਦੇ ਦੇਖ ਨਹੀਂ ਰੁਕੇ CM ਚੰਨੀ, ਤੇਜ਼ੀ ਨਾਲ ਕੱਢ ਲੈ ਗਏ ਕਾਫਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਤਾਂ ਸੀਐੱਮ ਕਿਸੇ ਨਾ ਕਿਸੇ ਨੂੰ ਦੇਖ ਕੇ ਗੱਡੀ ਰੋਕ ਕੇ ਗੱਲਬਾਤ ਕਰਨ ਖੜ੍ਹ ਜਾਂਦੇ ਸਨ ਪਰ ਅੱਜ ਬਿਲਕੁਲ ਉਲਟ ਤਸਵੀਰਾਂ ਦਿਖੀਆਂ

Charanjeet Channi

 

ਖਰੜ - ਖਰੜ ਹਾਈਵੇਅ ਤੋਂ ਅੱਜ ਸੀਐੱਮ ਚੰਨੀ ਦਾ ਕਾਫਲਾ ਕਿਧਰੇ ਨੂੰ ਜਾ ਰਿਹਾ ਸੀ ਤੇ ਉਸ ਸਮੇਂ ਈਟੀਟੀ ਟੈੱਟ ਪਾਸ ਅਧਿਆਪਕ ਜਿਵੇਂ ਹੀ ਸੀਐੱਮ ਦੇ ਕਾਫਲੇ ਨੂੰ ਦੇਖਦੇ ਹਨ ਤਾਂ ਉਹ ਸੜਕ ਦੇ ਵਿਚਕਾਰ ਹੀ ਇਕ ਚੇਨ ਬਣਾ ਕੇ ਖੜ੍ਹ ਜਾਂਦੇ ਹਨ ਤੇ ਸਰਕਾਰ ਖਿਲਾਫ਼ ਨਾਅਰੇ ਲਗਾਉਣ ਲੱਗ ਜਾਂਦੇ ਹਨ ਪਰ ਵਿਰੋਧ ਕਰਦੇ ਅਧਿਆਪਕਾਂ ਨੂੰ ਦੇਖ ਕੇ ਸੀਐੱਮ ਚੰਨੀ ਨੇ ਅਪਣਾ ਕਾਫ਼ਲਾ ਨਹੀਂ ਰੋਕਿਆ ਬਲਕਿ ਅੱਗੇ ਨਿਕਲ ਗਏ। 

ਅਧਿਆਪਕਾਂ ਨੂੰ ਉਮੀਦ ਸੀ ਕਿ ਉਹ ਸੀਐੱਮ ਚੰਨੀ ਨਾਲ ਗੱਲ ਕਰਨਗੇ ਤੇ ਅਪਣੀਆਂ ਮੰਗਾਂ ਵੱਲ ਉਹਨਾਂ ਦਾ ਧਿਆਨ ਦਿਵਾਉਣਗੇ ਪਰ ਸੀਐੱਮ ਚੰਨੀ ਨੇ ਆਪਣਾ ਕਾਫਲਾ ਨਹੀਂ ਰੋਕਿਆ ਸਗੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਧੱਕਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਜਦੋਂ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਉਹ ਕਿਸੇ ਨਾ ਕਿਸੇ ਨੂੰ ਦੇਖ ਕੇ ਅਪਣਾ ਕਾਫ਼ਲਾ ਰੋਕ ਲੈਂਦੇ ਸੀ ਤੇ ਕਿਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਰੁਕ ਜਾਂਦੇ ਸੀ ਪਰ ਅੱਜ ਇਸ ਤੋਂ ਉਲਟ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਸੀਐੱਮ ਚੰਨੀ ਨੇ ਅਧਿਆਪਕਾਂ ਦੇ ਵਿਰੋਧ ਨੂੰ ਦੇਖ ਕੇ ਅਪਣਾ ਕਾਫਲਾ ਨਹੀਂ ਰੋਕਿਆ ਬਲਕਿ ਸਿੱਧਾ ਹੀ ਲੰਘ ਗਏ।