12 ਦਿਨਾਂ ਬਾਅਦ ਟਾਵਰ ਤੋਂ ਹੇਠਾਂ ਉਤਾਰੇ ਗਏ ਬਜ਼ੁਰਗ, 27 ਸਾਲਾਂ ਬਾਅਦ ਅੱਜ ਸਰਕਾਰ ਨੇ ਮੰਨੀਆਂ ਮੰਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਮੀਨਾਂ ਡੈਮ ਲਈ ਐਕੁਆਇਰ ਕਰਨ ਦਾ ਸੀ ਪੂਰਾ ਮਾਮਲਾ

photo

 

ਪਠਾਨਕੋਟ ( ਗੁਰਪ੍ਰੀਤ ਸਿੰਘ) ਬੈਰਾਜ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਜੋ ਆਪਣੀਆਂ ਮੰਗਾਂ ਮਨਵਾਉਣ ਲਈ ਬਿਜਲੀ ਦੇ 200 ਫੁੱਟ ਉੱਚੇ ਖੰਭੇ 'ਤੇ ਚੜੇ ਸਨ ਨੂੰ ਅੱਜ 12 ਦਿਨ ਬਾਅਦ ਹੇਠਾਂ ਉਤਾਰਿਆ ਗਿਆ। 27 ਸਾਲਾਂ ਬਾਅਦ ਇਹਨਾਂ ਦੀਆਂ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ। 

 

 ਦੱਸ ਦੇਈਏ ਕਿ ਜਿਹਨਾਂ ਦੀਆਂ ਜ਼ਮੀਨਾਂ ਡੈਮ ਲਈ ਐਕੁਆਇਰ ਕੀਤੀਆਂ ਗਈਆਂ ਸਨ ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜਾਂ ਫਿਰ ਸਰਕਾਰੀ ਨੌਕਰੀ ਦਿੱਤੀ ਜਾਣੀ ਸੀ ਜੋ ਨਹੀਂ ਦਿੱਤੀ ਗਈ। ਜਿਸ ਦੇ ਰੋਸ ਵਜੋਂ ਇਹ ਦੋ ਬਜ਼ੁਰਗ ਪਿਛਲੇ 12 ਦਿਨਾਂ ਤੋਂ ਬਿਜਲੀ ਦੇ 200 ਫੁੱਟ ਉੱਚੇ ਟਾਵਰ 'ਤੇ ਚੜੇ ਸਨ।

 

 

 

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗਾਂ ਦੀ ਹਾਲਤ ਠੀਕ ਨਹੀਂ ਹੈ ਉਹਨਾਂ ਵਿਚ ਕਾਫੀ ਕਮਜ਼ੋਰੀ ਆ ਗਈ ਹੈ। ਅੱਜ ਇਹਨਾਂ ਬਜ਼ੁਰਗਾਂ ਨੂੰ 12 ਦਿਨਾਂ ਬਾਅਦ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ। ਸਰਕਾਰ ਵਲੋਂ 27 ਸਾਲਾਂ ਬਾਅਦ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਕਿ ਜਿਹਨਾਂ ਦੀਆਂ ਜ਼ਮੀਨਾਂ ਡੈਮ ਲਈ ਐਕੁਆਇਰ ਕੀਤੀਆਂ ਗਈਆਂ ਹਨ ਉਹਨਾਂ ਦੇ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜਾਂ ਫਿਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।