ਨਵਾਬ ਮਲਿਕ ਦੇ ਦਾਮਾਦ ਨੇ ਫੜਨਵੀਸ ਨੂੰ ਪੰਜ ਕਰੋੜ ਦਾ ਮਾਨਹਾਨੀ ਦਾ ਨੋਟਿਸ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਨਵਾਬ ਮਲਿਕ ਦੇ ਦਾਮਾਦ ਨੇ ਫੜਨਵੀਸ ਨੂੰ ਪੰਜ ਕਰੋੜ ਦਾ ਮਾਨਹਾਨੀ ਦਾ ਨੋਟਿਸ ਭੇਜਿਆ

image

ਮੁਬੰਈ, 11 ਨਵੰਬਰ : ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਦਾਮਾਦ ਸਮੀਰ ਖ਼ਾਨ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਉਨ੍ਹਾਂ ਵਿਰੁਧ ਬੇਬੁਨਿਆਦ ਦੋਸ਼ ਲਗਾਉਣ ਦੇ ਵਿਰੋਧ ਵਿਚ ਪੰਜ ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੇ ਲਿਖਤੀ ਰੂਪ ਵਿਚ ਮੁਆਫ਼ੀ ਮੰਗਣ ਨੂੰ ਵੀ ਕਿਹਾ ਹੈ।  ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਤਰਜਮਾਨ ਨੈ ਕਿਹਾ ਕਿ ਉਹ ਨੋਟਿਸ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਣਗੇ। 
ਨਵਾਬ ਮਲਿਕ ਦੀ ਲੜਕੀ ਨਿਲੋਫ਼ਰ ਮਲਿਕ ਖ਼ਾਨ ਨੇ 10 ਨਵਬੰਰ ਦੀ ਤਾਰੀਕ ਵਾਲੇ ਦਿਨ ਕਾਨੂੰਨੀ ਨੋਟਿਸ ਦੀ ਇਕ ਤਸਵੀਰ ਅੱਜ ਅਪਣੇ ਟਵਿਟਰ ਹੈਂਡਲ ਉਪਰ ਸਾਂਝਾ ਕੀਤੀ। ਉਨ੍ਹਾਂ ਟਵੀਟ ਵਿਚ ਕਿਹਾ, ‘‘ਗ਼ਲਤ ਦੋਸ਼ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ। ਦੋਸ਼ ਲਗਾਉਣੇ ਜਾਂ ਨਿੰਦਾ ਕਰਨ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਕੀ ਕਹਿ ਰਿਹਾ ਹੈ। ਮਾਨਹਾਨੀ ਦਾ ਇਹ ਨੋਟਿਸ ਗ਼ਲਤ ਦੋਸ਼ਾਂ  ਅਤੇ ਬਿਆਨਾਂ ਲਈ ਹੈ ਜੋ ਦੇਵੇਂਦਰ ਫੜਨਵੀਸ ਨੇ ਮੇਰੇ ਪਰਵਾਰ ਵਿਰੁਧ ਲਗਾਏ ਹਨ। ਅਸੀਂ ਪਿੱਛੇ ਨਹੀਂ ਹਟਣ ਵਾਲੇ।’’ ਸਮੀਰ ਖ਼ਾਨ ਨੂੰ ਐਨ.ਸੀ.ਬੀ. ਨੇ ਇਸ ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿਚ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਸਬੂਤਾਂ ਦੀ ਘਾਟ ਕਾਰਨ ਸਤੰਬਰ ਮਹੀਨੇ ਵਿਚ ਇਕ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ। ਫੜਨਵੀਸ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਵਿਚ ਸਮੀਰ ਖ਼ਾਨ ਦੇ ਵਕੀਲ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਐਨ.ਸੀ.ਬੀ. ਰਾਹੀਂ ਦਰਜ ਇਕ ਮਾਮਲੇ ਵਿਚ ਫਸਾਇਆ ਗਿਆ ਸੀ ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਦੇ ਗਿਰੋਹ ਵਿਚ ਸ਼ਾਮਲ ਸੀ।