ਰੇਲ ਮੰਤਰੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਕਯੂਬ ਕੰਟੇਨਰ ਦੇ ਪ੍ਰੋਟੋਟਾਈਪ ਦਾ ਨਿਰੀਖਣ ਕੀਤਾ
ਰੇਲ ਮੰਤਰੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਕਯੂਬ ਕੰਟੇਨਰ ਦੇ ਪ੍ਰੋਟੋਟਾਈਪ ਦਾ ਨਿਰੀਖਣ ਕੀਤਾ
ਨਵੀਂ ਦਿੱਲੀ, 11 ਨਵੰਬਰ : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕਯੁਬ ਕੰਟੇਨਰ ਦੇ ਪ੍ਰੋਟੋਟਾਈਪ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰੇਲਵੇ ਬੋਰਡ ਦੇ ਮੈਂਬਰ ਸੰਚਾਲਣ ਅਤੇ ਵਪਾਰਕ ਵਿਕਾਸ ਸ੍ਰੀ ਐਸ.ਕੇ. ਮੋਹੰਤੀ, ਉਤਰੀ ਰੇਲਵੇ ਦੇ ਉਚ ਮਹਾਂ ਪ੍ਰਬੰਧਕ ਸ੍ਰੀ ਨਵੀਨ ਗੁਲਾਟੀ, ਦਿੱਲੀ ਡਿਵੀਜ਼ਨ ਦੇ ਰੇਲ ਪ੍ਰਬੰਧਕ ਸ੍ਰੀ ਡਿੰਪੀ ਗਰਗ ਅਤੇ ਰੇਲਵੇ ਬੋਰਡ ਵਾ ਉਤਰ ਰੇਲਵੇ ਦੇ ਅਨੇਕ ਸੀਨੀਅਰ ਅਧਿਕਾਰੀ ਮੌਜੂਦ ਸਨ।
ਕੰਟੇਨਰ ਦਾ ਅਕਾਰ 2.55 ਐਮ X 2.00 ਐਮ X 2.73 ਐਮ (ਲੰਬਾਈX ਚੌੜਾਈ X ਉਂਚਾਈ) ਵਾਲੇ 40 ਫੁਟ ਆਈ.ਐਸ.ਓ ਬਾਕਸ ਦਾ 1/6 ਭਾਗ ਹੈ ਅਤੇ ਇਹ 2.5 ਐਮ ਟੀ ਤਕ ਪੇਲੋਡ ਵਹਿਨ ਕਰ ਸਕਦਾ ਹੈ। ਵੈਗਨ ਲੋਡ ਤੋਂ ਘੱਟ ਲਦਾਨ ਵਾਲੇ ਉਪਯੋਗ ਕਰਤਾਵਾਂ ਲਈ ਇਹ ਆਦੇਸ਼ ਹੈ। ਕਯੂਬ ਦੇ ਇਸ ਡਿਜ਼ਾਇਨ ਨੂੰ ਭਾਰਤੀ ਰੇਲਵੇ ਦੁਆਰਾ ਅਨੁਮੋਦਿਤ ਕੀਤਾ ਗਿਆ ਹੈ ਅਤੇ ਇਸ ਦੇ ਲਦਾਨ ਪ੍ਰੀਖਣ ਕੀਤੇ ਗਏ ਹਨ। ਇਸ ਪ੍ਰੋਟੋਟਾਈਪ ਦੇ ਸੰਚਾਲਣ ਪ੍ਰੀਖਣ ਕੀਤੇ ਜਾ ਰਹੇ ਹਨ। ਇਸ ਦੇ ਉਦੇਸ਼ਿਤ ਉਪਯੋਗ ਕਰਤਾਵਾਂ ਵਿਚ ਫਾਸਟ ਮੂਵਿਗ ਕੰਜ਼ਿਊਮਰ ਡਿਊਰੇਬਲ ਦੇ ਨਿਰਮਾਤਾ ਅਤੇ ਵਿਤਰਕ ਪੈਕੇਟ ਬੰਦ ਖੁਰਾਕ ਪਦਾਰਥ, ਫ਼ਾਰਮਾ, ਮੈਡੀਕਲ ਉਪਕਰਣ, ਡਾਈ ਕੈਮੀਕਲ, ਦੋ ਪਹੀਆ, ਕਾਰਗੋ ਅਰਗੀਗੇਟਰ ਅਤੇ ਲਾਜਿਸਟਿਕ ਲਾਗਤਾਂ ਵਿਚ ਕਮੀ ਚਾਹੁਣ ਵਾਲੇ ਗਾਹਕ ਸ਼ਾਮਲ ਹਨ। ਇਸ ਦਾ ਆਪਰੇਟਿੰਗ ਮਾਡਲ ਸ਼ੁਰੂ ਤੋਂ ਅੰਤ ਤਕ ਨਿਰਮਾਣ ਤੋਂ ਕਾਰਗੋ ਤਕ ਅਤੇ ਮਹਿੰਗੇ ਟਰਮੀਨਲਾਂ ਦੀ ਬਜਾਏ ਰੇਲਵੇ ਸਾਈਡਿੰਗਾਂ ਦੇ ਉਪਯੋਗ ਦਾ ਪ੍ਰਸਤਾਵ ਦਿੰਦਾ ਹੈ।
ਮਿਕਰਸ ਕਯੂਬ ਦੇ ਟਰੇਨ ਲੋਡ ਅਤੇ ਸਾਰੇ ਖੇਤਰਾਂ ਤੋਂ ਕਾਰਗੋ ਨਾਲ ਆਈ.ਐਸ.ਓ ਕੰਟੇਨਰਾਂ ਨੂੰ ਇਸ ਦੇ ਅੰਤਰਗਤ ਲਕਸ਼ਿਤ ਕੀਤਾ ਜਾ ਸਕਦਾ ਹੈ। ਡਿਜ਼ਾਈਨ ਅਤੇ ਕਯੂਬ ਕੰਟੇਨਰ ਦੇ ਡਿਜ਼ਾਈਨ ਅਤੇ ਪ੍ਰੋਟੋਟਾਈਪ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਰੇਲਵੇ ਮੰਤਰੀ ਦੇ ਉਦਮਾਂ ਸਦਕਾ ਰੇਲ ਪ੍ਰਣਾਲੀ ਨੂੰ ਮਲਟੀਮਾਡਲ ਪ੍ਰਣਾਲੀ ਦਾ ਰੂਪ ਦੇ ਕੇ ਇਸ ਦੀ ਗਤੀ ਨੂੰ ਤੇਜ਼ ਕਰਦੇ ਹੋਏ ਆਧੁਨਿਕ ਬਣਾਇਆ ਜਾਣਾ ਹੈ। ਮਾਲ ਭਾੜਾ ਵਪਾਰ ਉਤੇ ਜ਼ੋਰ ਦਿਤਾ ਜਾ ਰਿਹਾ ਹੈ। ਇਸ ਨਾਲ ਕੋਲਾ, ਸੀਮਿੰਟ ਅਤੇ ਪੈਟਰੋਲੀਅਮ ਦੇ ਪ੍ਰੰਪਰਾਗਤ ਕਾਰਗਾਂ ਨੂੰ ਅਲਗ ਕਰਦਿਆਂ ਅਤੇ ਛੋਟੇ ਅਤੇ ਦਰਮਿਆਨੇ ਕਾਰਗ ਉਪਯੋਗਕਰਤਾਵਾਂ ਨੂੰ ਜੋੜਦੇ ਹੋਏ ਰੇਲਵੇ ਲਈ ਨਵਾਂ ਰਸਤਾ ਖੋਲ੍ਹਣਗੇ।