ਸੂਬੇ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਮਾਨਸਾ ਦਾ SSP ਬਦਲਿਆ 

ਏਜੰਸੀ

ਖ਼ਬਰਾਂ, ਪੰਜਾਬ

IPS ਕੁਲਦੀਪ ਸਿੰਘ ਨੂੰ STF ਦਾ ਸਪੈਸ਼ਲ DGP ਲਗਾਇਆ ਗਿਆ ਹੈ।

Transfers

 

ਚੰਡੀਗੜ੍ਹ - ਸੂਬੇ ਵਿਚ ਵਿਗੜਦੇ ਹਾਲਾਤਾਂ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 30 ਆਈ. ਪੀ. ਐੱਸ. ਸਮੇਤ 33 ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਮੋਹਾਲੀ ਅਤੇ ਰੋਪੜ ਦੇ ਐੱਸ. ਐੱਸ. ਪੀ. ਬਦਲ ਦਿੱਤੇ ਗਏ ਹਨ। ਰੋਪੜ ਦੇ ਐੱਸ. ਐੱਸ. ਪੀ ਸੰਦੀਪ ਗਰਗ ਨੂੰ ਮੋਹਾਲੀ ਦਾ ਐੱਸਐੱਸਪੀ ਲਗਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਵੀ ਤਬਾਦਲਾ ਕੀਤਾ ਗਿਆ ਹੈ। ਜਸਕਰਨ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਨਾਨਕ ਸਿੰਘ ਨੂੰ ਮਾਨਸਾ ਦੇ SSP ਲਗਾਇਆ ਗਿਆ ਹੈ ਤੇ IPS ਕੁਲਦੀਪ ਸਿੰਘ ਨੂੰ STF ਦਾ ਸਪੈਸ਼ਲ DGP ਲਗਾਇਆ ਗਿਆ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਮਨਦੀਪ ਸਿੱਧੂ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ। ਗੁਰਮੀਤ ਚੌਹਾਨ ਨੂੰ AGTF ਤੋਂ ਹਟਾ ਕੇ SSP ਤਰਨਤਾਰਨ ਲਗਾ ਦਿੱਤਾ ਗਿਆ ਹੈ। ਜਿਨ੍ਹਾਂ ਹੋਰ ਅਧਿਕਾਰੀਆਂ ਨੂੰ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ।