Amritsar Murder News: ਅਣਪਛਾਤਿਆਂ ਵਲੋਂ ਦਿਨ ਦਿਹਾੜੇ ਘਰ ਦੇ ਅੰਦਰ ਦਾਖਲ ਹੋ ਕੇ ਨੌਜਵਾਨ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar Murder News: ਕਤਲ ਤੋਂ ਬਾਅਦ ਮ੍ਰਿਤਕ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਲੈ ਕੇ ਹੋਏ ਫਰਾਰ

Amritsar Murder News

ਅੰਮ੍ਰਿਤਸਰ ਦੇ ਟਾਂਗਰਾ ਨੇੜੇ ਪਿੰਡ ਮੁਛੱਲ ਵਿਖੇ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਉਸ ਦਾ ਨਵਾਂ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਮ੍ਰਿਤਕ ਦੀ ਪਹਿਚਾਣ 14 ਸਾਲਾ ਸੁਖਜਿੰਦਰ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Diwali Special: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ

ਮਿਲੀ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਦਾ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਗਏ ਹੋਏ ਸਨ ਤੇ ਘਰ ਵਿਚ ਆਪਣੇ ਆਪਣੇ 14 ਸਾਲ ਦੇ ਬੇਟੇ ਸੁਖਜਿੰਦਰ ਸਿੰਘ ਨੂੰ ਛੱਡ ਗਏ ਸਨ। ਪਿਛੋਂ ਮੁਲਜ਼ਮ ਘਰ ਵਿਚ ਆਏ ਤੇ ਨੌਜਵਾਨ ਦਾ ਕਤਲ ਕਰਕੇ  ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (12 ਨਵੰਬਰ 2023

ਮਿਲੀ ਜਾਣਕਾਰੀ ਅਨੁਸਾਰ ਥੋੜੇ ਦਿਨ ਪਹਿਲਾਂ ਹੀ ਸਪਲੈਂਡਰ ਮੋਟਰਸਾਈਕਲ ਨਵਾਂ ਕਢਵਾ ਕੇ ਲਿਆਂਦਾ ਸੀ। ਪਿੰਡ ਵਾਸੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਭਿਣਕ ਨਹੀਂ ਪਈ ਕਿ ਕਿਸ ਸਮੇਂ ਜਸਬੀਰ ਸਿੰਘ ਦੇ ਘਰ ਕੁਝ ਵਿਅਕਤੀ ਦਾਖ਼ਲ ਹੋ ਗਏ । ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ।