Chandigarh News: ਚੰਡੀਗੜ੍ਹ 'ਚ ਨੌਜਵਾਨਾਂ ਦਾ ਹੁੜਦੰਗ, ਭਰੇ ਬਜ਼ਾਰ ਵਿਚ ਕੀਤੇ ਖ਼ਤਰਨਾਕ ਸਟੰਟ

ਏਜੰਸੀ

ਖ਼ਬਰਾਂ, ਪੰਜਾਬ

ਖਿੜਕੀਆਂ 'ਤੇ ਲਮਕ ਕੇ ਮਾਰੀਆਂ ਚੀਕਾਂ ਤੇ ਜਾਨ ਪਾਈ ਖ਼ਤਰੇ 'ਚ, ਲੋਕਾਂ ਨੇ ਕਿਹਾ- ਕਾਰਵਾਈ ਹੋਣੀ ਚਾਹੀਦੀ ਹੈ

File Photo

Chandigarh News:  ਚੰਡੀਗੜ੍ਹ 'ਚ ਨੌਜਵਾਨਾਂ ਨੇ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ, ਉਹਨਾਂ ਵੱਲੋਂ ਮਚਾਏ ਗਏ ਹੁੜਦੰਗ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਲੋਆ ਮੰਡੀ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਕੁਝ ਕਾਰ ਸਵਾਰ ਕਾਰ ਦੀਆਂ ਖਿੜਕੀਆਂ 'ਚੋਂ ਸਾਮਾਨ ਬਾਹਰ ਸੁੱਟ ਕੇ ਹੰਗਾਮਾ ਕਰ ਰਹੇ ਹਨ ਅਤੇ ਕਾਰ ਦੀਆਂ ਖਿੜਕੀਆਂ 'ਤੇ ਲਟਕ ਕੇ ਰੌਲਾ ਪਾ ਰਹੇ ਹਨ। 

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਨ੍ਹਾਂ ਗੁੰਡਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਅਜਿਹੀਆਂ ਹਰਕਤਾਂ ਕਰ ਕੇ ਆਪਣੀ ਜਾਨ ਦੇ ਨਾਲ-ਨਾਲ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡ ਰਹੇ ਹਨ। ਨੌਜਵਾਨਾਂ ਦੀ ਇਹ ਵੀਡੀਓ ਦੀਵਾਲੀ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।

ਦੀਵਾਲੀ ਕਾਰਨ ਜਿੱਥੇ ਇਹ ਨੌਜਵਾਨ ਹੰਗਾਮਾ ਕਰ ਰਹੇ ਹਨ ਉੱਥੇ ਹੀ ਬਜ਼ਾਰਾਂ ਵਿਚ ਕਾਫੀ ਭੀੜ ਹੈ। ਇਹ ਨੌਜਵਾਨ ਦੀਵਾਲੀ ਦੇ ਜਸ਼ਨਾਂ ਦੌਰਾਨ ਵੀ ਅਜਿਹਾ ਹੰਗਾਮਾ ਕਰ ਰਹੇ ਹਨ। ਲੋਕ ਉਹਨਾਂ ਨੂੰ ਬਜ਼ਾਰ ਵਿਚ ਦੇਖ ਰਹੇ ਹਨ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿਚ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਚੋਣ ਪ੍ਰਚਾਰ ਦੌਰਾਨ ਇੱਕ ਵਿਦਿਆਰਥੀ ਜਥੇਬੰਦੀ ਦੇ ਨੌਜਵਾਨਾਂ ਨੇ  ਵਾਹਨਾਂ ਵਿਚੋਂ ਬਾਹਰ ਆ ਕੇ ਇਸੇ ਤਰ੍ਹਾਂ ਚੋਣ ਪ੍ਰਚਾਰ ਕੀਤਾ ਸੀ, ਇਸ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਤੋਂ ਵੀਡੀਓਜ਼ ਕਢਵਾ ਕੇ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕੀਤੀ ਸੀ।

 

(For more news apart from Chandigarh News, stay tuned to Rozana Spokesman)