Ludhiana Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ, ਬਾਈਕ ਸਵਾਰ ਨੌਜਵਾਨਾਂ ਨੂੰ ਦਰੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana Accident: ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ

Ludhiana Accident News

Ludhiana Accident News: ਲੁਧਿਆਣਾ 'ਚ ਦੇਰ ਰਾਤ ਗਿੱਲ ਚੌਕ ਪੁਲ 'ਤੇ ਤੇਜ਼ ਰਫਤਾਰ ਥਾਰ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਕੁਚਲ ਦਿੱਤਾ। ਬਾਈਕ ਥਾਰ ਦੇ ਹੇਠਾਂ ਫਸ ਗਈ। ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ’ਚ ਦੁਪਹੀਆ ਮੁਫ਼ਤ ਪਾਰਕਿੰਗ ਪਹਿਲੀ ਦਸੰਬਰ ਤੋਂ, ਮੇਅਰ ਨੇ ਕੀਤਾ ਐਲਾਨ 

ਗੁੱਸੇ ਵਿੱਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ 2 ਨੌਜਵਾਨਾਂ ਨੂੰ ਡੀਐਮਸੀ ਹਸਪਤਾਲ ਅਤੇ 2 ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਮੌਜੂਦ ਚਸ਼ਮਦੀਦ ਬੱਬੂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨਾਂ ਦੀ ਪਛਾਣ ਇੰਦਰਪ੍ਰੀਤ ਸਿੰਘ, ਰਿੱਕੀ, ਮਨਪ੍ਰੀਤ ਸਿੰਘ, ਗੋਵਿੰਦਾ, ਰਾਜੀਵ ਵਜੋਂ ਹੋਈ ਹੈ। ਇੰਦਰਪ੍ਰੀਤ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੈ।

ਇਹ ਵੀ ਪੜ੍ਹੋ: Dal Lake Fire: ਡਲ ਝੀਲ 'ਚ ਲੱਗੀ ਭਿਆਨਕ ਅੱਗ, ਤਿੰਨ ਸੈਲਾਨੀਆਂ ਦੀ ਹੋਈ ਮੌਤ 

ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਲੋਕਾਂ ਨੂੰ ਥਾਰ ਤੋਂ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਚੇਨ ਮਿਲੀ। ਪੁਲਿਸ ਨੇ ਚੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਾਰ ਵਿਚ ਕਿੰਨੇ ਨੌਜਵਾਨ ਬੈਠੇ ਸਨ, ਇਸ ਬਾਰੇ ਪੁਲਿਸ ਨੇ ਹਾਲੇ ਕੁਝ ਨਹੀਂ ਕਿਹਾ ਹੈ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਥਾਰ ਸਾਈਡ ਕਰਵਾਇਆ। ਦੇਰ ਰਾਤ ਥਾਰ ਨੂੰ ਥਾਣਾ ਡਵੀਜ਼ਨ ਨੰਬਰ 6 ਵਿਖੇ ਲਿਜਾਇਆ ਗਿਆ।

ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਜੀਵ ਨੇ ਦੱਸਿਆ ਕਿ ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਦਾ ਹਾਦਸਾ ਕਿੱਥੇ ਹੋਇਆ। ਉਸ ਦੇ ਸਿਰ 'ਤੇ ਕਈ ਸੱਟਾਂ ਲੱਗੀਆਂ ਹਨ। ਡਾਕਟਰਾਂ ਨੇ ਉਸ ਦੀ ਲੱਤ 'ਤੇ ਟਾਂਕੇ ਵੀ ਲਗਾਏ ਹਨ। ਜ਼ਖ਼ਮੀ ਗੋਵਿੰਦਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੁਪਹਿਰ 12.30 ਵਜੇ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ।