Chandigarh News: ਚੰਡੀਗੜ੍ਹ ’ਚ ਦੁਪਹੀਆ ਮੁਫ਼ਤ ਪਾਰਕਿੰਗ ਪਹਿਲੀ ਦਸੰਬਰ ਤੋਂ, ਮੇਅਰ ਨੇ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandigarh News: ਮੇਅਰ ਗੁਪਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਉਣ ਵਾਲੇ ਸੈਲਾਨੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ।

Two-wheeler free parking in Chandigarh from December 1

Two-wheeler free parking in Chandigarh from December 1 : ਸੁੰਦਰ ਸ਼ਹਿਰ ਦੇ ਵਸਨੀਕਾਂ ਨੂੰ ਦੀਵਾਲੀ ਦਾ ਬੇਮਿਸਾਲ ਤੋਹਫ਼ਾ ਦਿੰਦਿਆਂ ਮੇਅਰ ਅਨੂਪ ਗੁਪਤਾ ਨੇ 1 ਦਸੰਬਰ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਸਾਰੀਆਂ ਪਾਰਕਿੰਗ ਸਾਈਟਾਂ ਵਿਚ ਦੁਪਹੀਆ ਵਾਹਨਾਂ ਲਈ ਮੁਫ਼ਤ ਪਾਰਕਿੰਗ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Diwali Special : ਬਰਤਾਨੀਆਂ ਦੇ ਇਕ ਪਿੰਡ ਦੀ ਦੀਵਾਲੀ! ਤੇ ਸਾਡੀ ਘਰ-ਘਰ ਦੀ ਦੀਵਾਲੀ!! 

ਮੇਅਰ ਗੁਪਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਉਣ ਵਾਲੇ ਸੈਲਾਨੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਨਰਲ ਹਾਊਸ ਨੇ ਇਕ ਏਜੰਡੇ ਨੂੰ ਪ੍ਰਵਾਨਗੀ ਦਿਤੀ ਹੈ ਜਿਸ ਵਿਚ ਮਿਊਂਸੀਪਲ ਕੌਂਸਲ ਦੁਆਰਾ ਚਲਾਈਆਂ ਜਾ ਰਹੀਆਂ ਸਾਰੀਆਂ ਪਾਰਕਿੰਗਾਂ ਵਿਚ ਦੁਪਹੀਆ ਵਾਹਨਾਂ ਲਈ ਮੁਫ਼ਤ ਪਾਰਕਿੰਗ ਦੀ ਪ੍ਰਵਾਨਗੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ 1 ਦਸੰਬਰ, 2023 ਤੋਂ ਦੁਪਹੀਆ ਵਾਹਨਾਂ ਨੂੰ ਪਾਰਕਿੰਗ ਫ਼ੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ ਜਾਵੇਗੀ।

ਇਹ ਵੀ ਪੜ੍ਹੋ: Uttar Pradesh: ਦੀਵਾਲੀ ਦੀ ਖ਼ਰੀਦਦਾਰੀ ਕਰਨ ਨਿਕਲੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਵਿਛ ਗਏ ਸੱਥਰ

ਮੇਅਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ 89 ਪਾਰਕਿੰਗ ਸਾਈਟਾਂ ਹਨ ਜਿਨ੍ਹਾਂ ਦਾ ਪ੍ਰਬੰਧ ਨਗਰ ਨਿਗਮ ਦੁਆਰਾ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸਾਰਿਆਂ ਵਿੱਚ ਚਾਰ ਪਹੀਆ ਵਾਹਨ ਪਾਰਕਿੰਗ ਸਥਾਨਾਂ ਦੇ ਬਰਾਬਰ ਦੁਪਹੀਆ ਵਾਹਨ ਪਾਰਕਿੰਗ ਦੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਨਗਰ ਨਿਗਮ 1000 ਰੁਪਏ ਵਸੂਲਦਾ ਹੈ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦੀਆਂ