Punjab School: ਪੰਜਾਬ ਦੇ 233 ਸਕੂਲਾਂ ਨੂੰ ਮਿਲਿਆ ‘ਪੀਐਮ ਸ਼੍ਰੀ’ ਦਾ ਦਰਜਾ

ਏਜੰਸੀ

ਖ਼ਬਰਾਂ, ਪੰਜਾਬ

Punjab School: ਕੇਂਦਰ ਸਰਕਾਰ ਦੀ ‘ਪੀਐਮ ਸ਼੍ਰੀ’ ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ।  

233 schools of Punjab got the status of 'PM Shri'

 

Punjab School:  ਭਾਰਤ ਸਰਕਾਰ ਨੇ ਪੰਜਾਬ ਦੇ 233 ਸਕੂਲਾਂ ਨੂੰ ‘ਪੀਐਮ ਸ਼੍ਰੀ’ ਦਾ ਦਰਜਾ ਦਿਤਾ ਹੈ। ਇਨ੍ਹਾਂ ‘ਚੋਂ 10 ਸਕੂਲ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਹਨ। ਕੇਂਦਰ ਸਰਕਾਰ ਦੀ ‘ਪੀਐਮ ਸ਼੍ਰੀ’ ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ।  

ਇਨ੍ਹਾਂ ’ਤੇ ਕੇਂਦਰ ਸਰਕਾਰ ਦੀ ਹੀ ਨਹੀਂ, ਸਗੋਂ ਸਬੰਧਤ ਸੂਬਿਆਂ ਦੀਆਂ ਸਰਕਾਰਾਂ, ਸਥਾਨਕ ਇਕਾਈਆਂ, ਕੇਂਦਰੀ ਵਿਦਿਆਲਾ ਸੰਗਠਨ (ਕੇਵੀਐਸ) ਅਤੇ ਨਵੋਦਿਆ ਵਿਦਿਆਲਾ ਸਮਿਤੀ (ਐਨਵੀਐਸ) ਦੀ ਵੀ ਪੂਰੀ ਨਿਗਰਾਨੀ ਰਹੇਗੀ।

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਮੋਹਾਲੀ ਸ਼ਹਿਰ ਦੇ ਫ਼ੇਜ਼ ਪੰਜ ਸਥਿਤ ਸਰਕਾਰੀ ਹਾਈ ਸਕੂਲ, ਜ਼ਿਲ੍ਹੇ ਦੇ ਲੋਹਗੜ੍ਹ ’ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਨਯਾ ਗਾਓਂ, ਸਰਕਾਰੀ ਹਾਈ ਸਕੂਲ ਸਨੇਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਿਜ਼ਰਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲਾਲੜੂ ਪਿੰਡ, ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਨੂੰ ਤੁਰਤ ਪ੍ਰਭਾਵ ਅਨੁਸਾਰ ‘ਪੀਐਮ ਸ਼੍ਰੀ’ ਦਾ ਦਰਜਾ ਹਾਸਲ ਹੋ ਗਿਆ ਹੈ।