ਦੀਪ ਸਿੱਧੂ ਨੂੰ ਢਹਿੰਦੀ ਕਲਾ ਵਾਲੇ ਵਿਚਾਰ ਦੇ ਕੇ ਸੰਘਰਸ਼ਸ਼ੀਲ ਲੋਕਾਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ:

ਏਜੰਸੀ

ਖ਼ਬਰਾਂ, ਪੰਜਾਬ

ਦੀਪ ਸਿੱਧੂ ਨੂੰ ਢਹਿੰਦੀ ਕਲਾ ਵਾਲੇ ਵਿਚਾਰ ਦੇ ਕੇ ਸੰਘਰਸ਼ਸ਼ੀਲ ਲੋਕਾਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ: ਲੱਖਾ ਸਿਧਾਣਾ

image

ਚੰਡੀਗੜ੍ਹ, 11 ਦਸੰਬਰ (ਗੁਰਉਪਦੇਸ਼ ਭੁੱਲਰ) : ਕਿਸਾਨ ਜਥੇਬੰਦੀਆਂ ਤੋਂ ਵਖਰੇ ਤੌਰ 'ਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਲਈ ਮੋਰਚਾ ਲਾਉਣ ਵਾਲੇ ਐਕਟਰ ਦੀਪ ਸਿੱਧੂ ਜੋ ਕਿ ਭਾਜਪਾ, ਆਰ.ਐਸ.ਐਸ ਅਤੇ ਅੰਬਾਨੀ, ਅਡਾਨੀ ਨਾਲ ਸਬੰਧਾਂ ਦੇ ਦੋਸ਼ ਲੱਗਣ ਕਾਰਨ ਸ਼ੁਰੂ ਵਿਚ ਕਾਫੀ ਚਰਚਾ ਵਿਚ ਰਹੇ। ਹੁਣ ਮੁੜ ਬੀਤੇ ਦਿੱਲੀ ਮੀਡੀਆ 'ਚ ਇੰਟਰਵਿਊ ਦੌਰਾਨ ਦਿੱਲੀ ਮੋਰਚੇ ਬਾਰੇ ਦਿਤੇ ਬਿਆਨ ਅਤੇ ਲਾਈਵ ਹੋ ਕੇ ਟਿੱਪਣੀਆਂ ਕਰਨ ਕਾਰਨ ਇਕ ਵਾਰ ਮੁੜ ਚਰਚਾ ਵਿਚ ਆ ਗਏ ਹਨ। ਇਨ੍ਹਾਂ ਟਿੱਪਣੀਆਂ ਵਿਰੁਧ ਕਿਸਾਨ ਜਥੇਬੰਦੀਆਂ ਤੇ ਉਸ ਦੇ ਸਾਥੀਆਂ ਵਿਚ ਵੀ ਤਿੱਖੇ ਪ੍ਰਤੀਕਰਮ ਹੋਏ ਹਨ। ਸ਼ੰਭੂ ਮੋਰਚੇ ਵਿਚ ਦੀਪ ਸਿੱਧੂ ਨਾਲ ਰਹੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਤਾਂ ਖੁਲ੍ਹੇਆਮ ਉਸ ਦੇ ਤਾਜ਼ਾ ਬਿਆਨ ਨੂੰ ਲੈ ਕੇ ਮੀਡੀਆ ਦੇ ਰੂਬ-ਰੂ ਹੁੰਦੇ ਹੋÂੈ ਸਖ਼ਤ ਗੁੱਸੇ ਦਾ ਪ੍ਰਗਟਾਵਾ ਹੈ। ਦੂਜੇ ਪਾਸੇ ਦੀਪ ਸਿੱਧੂ ਨੇ ਵੀ ਅੱਜ ਲਾਈਵ ਹੋ ਕੇ ਅਪਣੇ ਇਨ੍ਹਾਂ ਵਿਚਾਰਾਂ ਲਈ ਗ਼ਲਤੀ ਦਾ ਅਹਿਸਾਸ ਕੀ ਕੀਤਾ ਹੈ।
 ਦੀਪ ਸਿੱਧੂ ਵਲੋਂ ਮੋਰਚੇ ਵਿਚ ਕਿਸੇ ਦਾ ਨੁਕਸਾਨ ਹੋਣੋਂ ਬਚਾਉਣ ਲਈ ਇਕ ਵਾਰ ਵਾਪਸ ਜਾ ਕੇ ਮੁੜ ਤਿਆਰੀ ਕਰ ਕੇ ਆਉਣ ਅਤੇ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਵਾਉਣ ਦੀ ਜ਼ਿੱਦ 'ਤੇ ਆਗੂਆਂ ਨੂੰ ਨਾ ਅੜਨ ਬਾਰੇ ਦਿਤੇ ਵਿਚਾਰਾਂ 'ਤੇ ਪ੍ਰਤੀਕਰਮ ਵਿਚ ਲੱਖਾ ਸਿਧਾਣਾ ਨੇ ਕਿਹਾ ਕਿ ਦੀਪ ਸਿੱਧੂ ਨੂੰ ਜਦੋਂ ਮੋਰਚਾ ਸਿਖਰ ਵਲ ਫ਼ਤਿਹ ਦੀ ਕਗਾਰ 'ਤੇ ਹੋਵੇ, ਅਜਿਹੇ ਢਹਿੰਦੀ ਕਲਾ ਵਾਲਾ ਬਿਆਨ ਦੇ ਕੇ ਨੌਜਵਾਨਾਂ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਦਾ ਮਨੋਬਲ ਨਹੀਂ ਡੇਗਦਾ ਚਾਹੀਦਾ। ਉਸ ਨੇ ਅੱਗੇ ਕਿਹਾ ਕਿ ਭਾਵੇਂ ਦੀਪ ਸਿੱਧੂ 'ਤੇ ਪਹਿਲਾਂ ਤੋਂ ਹੀ ਕਈ ਗੰਭੀਰ ਦੋਸ਼ ਲਗਦੇ ਸਨ ਪਰ ਹੁਣ ਉਸ ਨੇ ਜਿਸ ਤਰ੍ਹਾਂ ਦਾ ਮੋਰਚੇ ਵਿਚ ਨਿਰਾਸ਼ਾ ਪੈਦਾ ਕਰਨ ਵਾਲਾ ਵਿਚਾਰ ਦਿਤਾ ਹੈ, ਉਸ ਨਾਲ ਖ਼ੁਦ ਹੀ ਉਹ ਦੋਸ਼ ਸਾਬਤ ਹੁੰਦੇ ਵਿਖਾਈ ਦੇ ਰਹੇ ਹਨ। ਜਦਕਿ ਇਸ ਸਮੇਂ ਲੋੜ ਹੈ ਇੰਨੀ ਵੱਡੀ ਪੱਧਰ 'ਤੇ ਕੌਮਾਂਤਰੀ ਪੱਧਰ 'ਤੇ ਫੈਲ ਚੁੱਕੇ ਮੋਰਚੇ ਦੇ ਸੰਘਰਸ਼ਸੀਲ ਲੋਕਾਂ ਨੂੰ ਹੌਂਸਲਾ ਦੇਣ ਦੀ। ਉਸ ਨੇ ਕਿਹਾ ਕਿ ਜਿਥੇ ਸਾਡੇ ਪੰਜਵੇਂ ਗੁਰੂ ਸਹਿਬਾਨ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਸਿਧਾਂਤ ਦਿਤਾ ਹੈ, ਉਥੇ ਬਾਬਾ ਦੀਪ ਸਿੰਘ ਦਾ ਖੰਡਾ ਖੜਕਾਉਣ ਦਾ ਸਿਧਾਂਤ ਵੀ ਸਾਡੇ ਕੋਲ ਹੈ ਜੋ ਜ਼ੁਲਮ ਦੀ ਅੱਤ ਹੋਣ 'ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਸਾਡੇ ਸਾਹਮਣੇ ਸੱਭ ਤੋਂ ਵੱਡੀ ਉਦਾਹਰਣ ਹੈ, ਜਿਸ ਦੇ ਨੇਤਾ ਪਤਾ ਨਹੀਂ ਵਿਕ ਗਏ ਜਾਂ ਕੁੱਝ ਹੋਰ ਹੋਇਆ, ਬਿਨਾਂ ਪ੍ਰਾਪਤੀ ਉਠ ਕੇ ਆ ਗਏ ਸਨ। ਅੱਜ ਇਸ ਮੋਰਚੇ ਦੇ ਆਗੂਆਂ ਦੇ ਕਹੇ 2000 ਬੰਦਾ ਵੀ ਨਹੀਂ ਇਕੱਠਾ ਹੁੰਦਾ।