ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਪੰਜਾਬ ਦੇ ਸੈਂਕੜੇ ਆਗੂ ਇਕੱਠੇ ਹੋਕੇ ਦਿੱਲੀ ਰਵਾਨਾ
ਸਿੰਘੂ ਬਾਰਡਰ ਤੇ ਪਹੁੰਚ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰੇਗੀ ਈਟੀਯੂ (ਰਜਿ:) ।
ਮੁਹਾਲੀ: ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਫਤਹਿਗਡ਼੍ਹ ਸਾਹਿਬ ਤੋਂ ਇਕੱਠੇ ਹੋ ਕੇ ਕਿਸਾਨ ਸੰਘਰਸ਼ ਲਈ ਦਿੱਲੀ ਲਈ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਦਿੱਲੀ ਲਈ ਰਵਾਨਾ ਹੋਏ।
ਹਰਜਿੰਦਰਪਾਲ ਪੰਨੂ ਤੇ ਹਰਜਿੰਦਰ ਹਾਂਡਾ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਵੇਗੀ ਉਨ੍ਹਾਂ ਸਮਾਂ ਐਲੀਮੈਂਟਰੀ ਅਧਿਆਪਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਾਤਾਰ ਜੱਥਿਆਂ ਦੇ ਰੂਪ ਵਿੱਚ ਦਿੱਲੀ ਰਵਾਨਾ ਹੁੰਦੇ ਰਹਿਣਗੇ।ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ 14 ਦਸੰਬਰ ਨੂੰ ਵੀ ਜ਼ਿਲ੍ਹਾ ਪੱਧਰੀ ਹੋ ਰਹੇ ਸੰਘਰਸ਼ ਵਿਚ ਐਲੀਮੈਂਟਰੀ ਅਧਿਆਪਕ ਵੱਡੇ ਪੱਧਰ ਤੇ ਹਿੱਸਾ ਲੈਣਗੇ।
ਯੂਨੀਅਨ ਨੇ ਪੰਜਾਬ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਅਨ ਤਨੋਂ,ਮਨੋਂ,ਧਨੋ ਕਿਸਾਨੀ ਸੰਘਰਸ਼ ਦੇ ਨਾਲ ਖਡ਼੍ਹੀ ਰਹੇਗੀ।ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਹੀ ਸੰਘਰਸ਼ਾਂ ਵਿੱਚ ਇਤਿਹਾਸ ਸਿਰਜੇ ਹਨ,ਹਮੇਸ਼ਾ ਇਤਿਹਾਸਕ ਜਿੱਤਾਂ ਸਿਰਜੀਆਂ ਹਨ।ਇਸ ਵਾਰ ਵੀ ਦਿੱਲੀ ਵਿੱਚ ਨਵਾਂ ਇਤਿਹਾਸ ਸਿਰਜ ਕੇ ਕਾਨੂੰਨ ਵਾਪਸ ਕਰਵਾ ਕੇ ਹੀ ਪੰਜਾਬ ਵਾਪਸ ਆਉਣਗੇ।
ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਫਤਿਹਗਡ਼੍ਹ ਸਾਹਿਬ ਦੇ ਆਗੂ ਕੁਲਵੀਰ ਸਿੰਘ ਗਿੱਲ,ਗੁਰਦੀਪ ਸਿੰਘ ਮਾਂਗਟ,ਸਤਵੀਰ ਸਿੰਘ ਰੌਣੀ,ਬਲਜੀਤ ਸਿੰਘ ਅੱਤੇਵਾਲੀ,ਰਣਜੀਤ ਸਿੰਘ ਚੀਮਾ,ਗੁਰਨਾਮ ਸਿੰਘ ਚੀਮਾ,ਤੇਜਿੰਦਰ ਸਿੰਘ ਰਾਣਾ ਆਦਿ ਆਗੂਆਂ ਨੇ ਵੱਖ ਵੱਖ ਜ਼ਿਲਾ ਦੇ ਆਗੂਆਂ ਨੂੰ ਸਨਮਾਨਿਤ ਕੀਤਾ। ਦਿੱਲੀ ਜਾਣ ਵਾਲੇ ਕਾਫ਼ਲੇ ਵਿਚ ਸੈਂਕੜੇ ਵੱਖ-ਵੱਖ ਜ਼ਿਲ੍ਹਿਆਂ ਦੇ ਸੈਂਕੜੇ ਅਧਿਆਪਕ ਸ਼ਾਮਲ ਸਨ।
ਜਿਨ੍ਹਾਂ ਦੀ ਅਗਵਾਈ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ,ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਸੋਹਣ ਸਿੰਘ ਮੋਗਾ,ਬੀ.ਕੇ.ਮਹਿਮੀ,ਅਸ਼ੋਕ ਸਰਾਰੀ,ਚਰਨਜੀਤ ਫਿਰੋਜ਼ਪੁਰ,ਗੁਰਵਿੰਦਰ ਬੱਬੂ ਤਰਨਤਾਰਨ,ਪਵਨ ਜਲੰਧਰ,ਤਰਸੇਮ ਜਲੰਧਰ,ਅਵਤਾਰ ਸਿੰਘ ਮਾਨ ਲਾਲ ਸਿੰਘ ਡਕਾਲਾ,ਦੀਦਾਰ ਸਿੰਘ ਪਟਿਆਲਾ,ਪ੍ਰੀਤਭਗਵਾਨ ਫਰੀਦਕੋਟ,ਰਵੀ ਵਾਹੀ,
ਅਵਤਾਰ ਸਿੰਘ ਕਪੂਰੇ ਜਸਵਿੰਦਰਾਪਾਲ ਜੱਸ,ਹਰਚਰਨ ਸ਼ਾਹ, ਰਿਸ਼ੀ ਕੁਮਾਰ, ਪਰਮਿੰਦਰ ਚੌਹਾਨ,ਜਗਰੂਪ ਸਿੰਘ ਢਿੱਲੋਂ,ਹਰਦੀਪ ਬਾਹੋਮਾਜਰਾ, ਹਰਵਿੰਦਰ ਹੈਪੀ,ਰਾਜਵੀਰ ਲਿਬੜਾ,ਜਸਵੀਰ ਬੂਥਗੜ੍ਹ ਸੁਖਵਿੰਦਰ ਸਿੰਘ,ਰਮਨ ਦਰੋਗਾ,ਅਸੋਕ ਸਿੰਘ,ਪਰਮਜੀਤ ਸਿੰਘ ,ਰਿਸ਼ੀ ਕੁਮਾਰ, ਅਮਨਦੀਪ ਸਿੰਘ ਭੰਗੂ, ਰਵਿੰਦਰ ਕੁਮਾਰ, ਰਵੀ ਕੁਮਾਰ, ਰਾਮਪਾਲ, ਨਰੇਸ਼ ਕੁਮਾਰ ਪਾਲ, ਕੁਲਦੀਪ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ ।