'ਚੁੱਪ ਕਰ ਕੇ ਸਾਨੂੰ ਹੱਕ ਦੇ ਦੇਣ, ਨਹੀਂ ਤਾਂ ਮੰਤਰੀਆਂ ਦੇ ਬੰਗਲਿਆਂ 'ਤੇ ਕਰਾਂਗੇ ਕਬਜ਼ੇ'

ਏਜੰਸੀ

ਖ਼ਬਰਾਂ, ਪੰਜਾਬ

'ਚੁੱਪ ਕਰ ਕੇ ਸਾਨੂੰ ਹੱਕ ਦੇ ਦੇਣ, ਨਹੀਂ ਤਾਂ ਮੰਤਰੀਆਂ ਦੇ ਬੰਗਲਿਆਂ 'ਤੇ ਕਰਾਂਗੇ ਕਬਜ਼ੇ'

image

ਨਵੀਂ ਦਿੱਲੀ, 11 ਦਸੰਬਰ (ਨਿਮਰਤ ਕੌਰ) : ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਸਪੋਕਸਮੈਨ ਦੀ ਪੂਰੀ ਟੀਮ ਵਲੋਂ ਦਿੱਲੀ ਮੋਰਚੇ ਦੀ ਛੋਟੀ ਤੋਂ ਛੋਟੀ ਖ਼ਬਰ ਦਰਸ਼ਕਾਂ ਤਕ ਪਹੁੰਚਾਈ ਜਾ ਰਹੀ ਹੈ। ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਗੱਲਬਾਤ ਦੌਰਾਨ ਅਪਣੇ ਦਿਲਾਂ ਦੀਆਂ ਗੱਲਾਂ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ, ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ। ਹਰਿਆਣਾ ਦੇ ਕਿਸਾਨ ਨੇ ਕਿਹਾ ਕਿ ਇਸ ਅੰਦੋਲਨ ਦੀ ਜ਼ਰੂਰਤ ਸੀ ਕਿਉਂਕਿ ਅੱਜ ਨਹੀਂ ਤਾਂ ਕੱਲ ਸਥਿਤੀ ਇਹ ਹੋ ਜਾਵੇਗੀ ਕਿ ਕਿਸਾਨ ਅਪਣੇ ਹੀ ਖੇਤਾਂ ਵਿਚ ਮਜ਼ਦੂਰਾਂ ਵਾਂਗੂ ਕੰਮ ਕਰਨ ਲਈ ਮਜ਼ਬੂਰ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਕਿਸਾਨ ਇਕੱਠੇ ਹੋ ਗਏ ਹਨ, ਹੁਣ ਇਨ੍ਹਾਂ ਦੋਵਾਂ ਦਾ ਕੇਂਦਰ ਮੁਕਾਬਲਾ ਨਹੀਂ ਕਰ ਸਕਦਾ। ਪੰਜਾਬ ਦੇ ਕਿਸਾਨ ਨੇ ਕਿਹਾ ਕਿ ਅਸੀਂ ਅਤਿਵਾਦੀ