ਬੀਤੇ ਦਿਨੀਂ ਮਨੁੱਖੀ ਅਧਿਕਾਰ ਦਿਵਸ ਮਨਾਉਂਦਿਆਂ ਵਰਵਰਾ ਰਾਉ, ਤੁੰਬੜੇ, ਸਟੇਨ ਸਵਾਮੀ, ਸੁਧਾ ਭਾਰਦਵਾਜ,

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਮਨੁੱਖੀ ਅਧਿਕਾਰ ਦਿਵਸ ਮਨਾਉਂਦਿਆਂ ਵਰਵਰਾ ਰਾਉ, ਤੁੰਬੜੇ, ਸਟੇਨ ਸਵਾਮੀ, ਸੁਧਾ ਭਾਰਦਵਾਜ, ਨਵਲੱਖਾ ਤੇ ਦਿੱਲੀ ਦੇ ਵਿਦਿਆਰਥੀ ਨੇਤਾ ਖ਼ਾਲਿਦ ਆਦਿ ਦੇ ਪੋਸਟਰ ਲਹ

image

ਚੰਡੀਗੜ੍ਹ, 11 ਦਸੰਬਰ (ਗੁਰਉਪਦੇਸ਼ ਭੁੱਲਰ) : ਬੀਤੇ ਦਿਨੀਂ ਦਿੱਲੀ ਦੀ ਟਿਕਰੀ ਸਰਹੱਦ 'ਤੇ ਕਿਸਾਨਾਂ ਦੇ ਮੋਰਚੇ ਦੌਰਾਨ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਦੇਸ਼ ਧਰੋਹ, ਹਿੰਸਾ ਫੈਲਾਉਣ ਅਤੇ ਨਕਸਲੀਆਂ ਨਾਲ ਸਬੰਧਾਂ ਦੇ ਦੋਸ਼ਾਂ ਵਿਚ ਜੇਲ੍ਹਾਂ ਬੰਦ ਪ੍ਰਮੁੱਖ ਕਾਮਰੇਡ ਤੇ ਨਕਸਲੀ ਲੇਖਕਾਂ ਦੀ ਰਿਹਾਈ ਦੇ ਪੋਸਟਰ ਕਿਸਾਨ ਰੈਲੀ ਦੌਰਾਨ ਲਹਿਰਾਏ ਜਾਣ ਦਾ ਵਿਵਾਦ ਹੁਣ ਤੂਲ ਫੜ ਗਿਆ ਹੈ। ਇਨ੍ਹਾਂ ਵਿਚ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਅਰਥਾਤ ਕਿਸਾਨਾਂ ਦੇ ਬੇਟਿਆਂ ਦੀ ਕੋਈ ਫ਼ੋਟੋ ਨਹੀਂ ਸੀ ਤੇ ਕਾਮਰੇਡ ਇਥੇ ਵੀ ਅਪਣਾ ਝੰਡਾ ਲਹਿਰਾ ਗਏ ਸਨ ਭਾਵੇਂ ਕਿਸਾਨ ਅੰਦੋਲਨ ਵਿਰੁਧ ਇਸ ਦੇ ਵਿਰੋਧੀਆਂ ਨੂੰ ਰੌਲਾ ਪਾਉਣ ਦਾ ਇਕ ਬਹਾਨਾ ਵੀ ਦੇ ਗਏ। ਦੇਸ਼ ਵਿਚ ਕਈ ਥਾਵਾਂ 'ਤੇ ਇਸ ਵਿਰੁਧ ਪ੍ਰਤੀਕਰਮ ਹੋਇਆ, ਉਥੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਇਸ ਬਾਰੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ 10 ਦਸੰਬਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਸੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਇਹ ਦਿਨ ਮਨਾਉਣ ਦਾ ਐਨਾਨ ਕੀਤਾ ਹੋਇਆ ਸੀ। ਇਸੇ ਤਹਿਤ ਇਸ ਦਿਨ ਕਿਸਾਨਾਂ ਦੀ ਉਗਰਾਹਾਂ ਜਥੇਬੰਦੀ ਦੀ ਲੱਖਾਂ ਲੋਕਾਂ ਦੀ ਭੀੜ ਵਾਲੀ ਹੋਈ ਰੈਲੀ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਆਵਾਜ਼ ਉਠਾਉਂਦਿਆਂ ਵਿਚਾਰ ਪੇਸ਼ ਕਰਨ ਵਾਲੇ ਜੇਲ੍ਹ ਵਿਚ ਬੰਦ ਖੱਬੂ ਬੁਧੀਜੀਵੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਹਿਰਾਏ ਗਏ। ਇਨ੍ਹਾਂ ਵਿਚ ਵਰਵਰਾ ਰਾਉ ਅਨੰਦ ਤੇਲ ਤੁੰਬੜੇ, ਸਟੇਨ ਸਵਾਮੀ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਪ੍ਰੋ. ਸਾਈਂ ਬਾਬਾ, ਨਿਤਾਸ਼ਾ ਨਰਵਾਲ ਅਤੇ ਅਰੁਣ ਫਰੇਰਾ ਸ਼ਾਮਲ ਹਨ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਅ ਖ਼ਾਲਿਦ ਦਾ ਪੋਸਟਰ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀਆਂ 10 ਮੁੱਖ ਮੰਗਾਂ ਵਿਚ ਬੁਧੀਜੀਵੀਆਂ ਦੀ ਰਿਹਾਈ ਦੀ ਮੰਗ ਸ਼ੁਰੂ ਤੋਂ ਹੀ ਸ਼ਾਮਲ ਹੈ। ਪ੍ਰੰਤੂ ਕੇਂਦਰ ਸਰਕਾਰ ਨੂੰ ਇਸ ਕਾਰਨ ਅੰਦੋਲਨ ਨੂੰ ਗ਼ਲਤ ਰੰਗ ਦੇਣ ਦਾ ਮੌਕਾ ਮਿਲ ਗਿਆ ਹੈ ਜਦ ਕਿ ਖ਼ਾਲਿਸਤਾਨ ਦੇ ਲੱਗੇ ਕੁੱਝ ਨਾਅਰਿਆਂ ਤੇ ਪੋਸਟਰਾਂ ਕਾਰਨ ਪਹਿਲਾਂ ਵੀ ਚਰਚਾ ਛਿੜੀ ਸੀ।