ਲੰਪੀ ਸਕਿਨ ਦਾ ਕਹਿਰ, ਪੰਜਾਬ ਵਿਚ ਲਗਭਗ 18,000 ਪਸ਼ੂਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਾਅਦ, ਪੰਜਾਬ ਤੀਸਰਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ ਜਿਥੇ ਇਸ ਵਾਇਰਸ ਨਾਲ ਸਭ ਤੋਂ ਵੱਧ ਪਸ਼ੂ  ਪ੍ਰਭਾਵਿਤ ਹੋਏ ਹੋਣ।

lumpy skin

 

ਚੰਡੀਗੜ੍ਹ: ਪੰਜਾਬ ਵਿੱਚ ਇਸ ਸਾਲ ਲੰਪੀ ਸਕਿਨ ਬੀਮਾਰੀ ਨਾਲ ਲਗਭਗ 18,000 ਪਸ਼ੂਆਂ ਦੀ ਮੌਤ ਹੋਈ ਹੈ। ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਾਅਦ, ਪੰਜਾਬ ਤੀਸਰਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ ਜਿਥੇ ਇਸ ਵਾਇਰਸ ਨਾਲ ਸਭ ਤੋਂ ਵੱਧ ਪਸ਼ੂ  ਪ੍ਰਭਾਵਿਤ ਹੋਏ ਹੋਣ।

ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਅੰਕੜੇ ਸਾਂਝੇ ਕਰਦੇ ਹੋਏ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਰਾਜਸਥਾਨ ਵਿੱਚ ਲੰਪੀ ਸਕਿਨ ਕਾਰਨ ਕੁੱਲ 75,819 ਅਤੇ ਮਹਾਰਾਸ਼ਟਰ ਵਿੱਚ 24,430 ਪਸ਼ੂਆਂ ਦੀ ਮੌਤ ਹੋਈ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ 17,932 ਪਸ਼ੂਆਂ ਦੀ ਮੌਤ ਹੋ ਗਈ ਹੈ। ਇਸ ਸਾਲ 16 ਸੂਬਿਆਂ ਵਿੱਚ ਲੰਪੀ ਸਕਿਨ ਕਾਰਨ 1.55 ਲੱਖ ਤੋਂ ਵੱਧ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ।

ਮੰਤਰੀ ਨੇ ਕਿਹਾ ਕਿ ਲੰਪੀ ਸਕਿਨ ਦੇ ਖਿਲਾਫ ਟੀਕਾਕਰਨ ਕਰਨ ਲਈ ਬੱਕਰੀ ਦੇ ਪੋਕਸ ਟੀਕੇ ਦੀਆਂ ਖੁਰਾਕਾਂ ਦੀ ਖਰੀਦ ਲਈ ਪੰਜਾਬ ਨੂੰ 14.78 ਕਰੋੜ ਰੁਪਏ ਅਤੇ ਹਰਿਆਣਾ ਨੂੰ 2.72 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਰੁਪਾਲਾ ਨੇ ਕਿਹਾ ਕਿ ਸਤੰਬਰ 2019 ਵਿੱਚ ਸ਼ੁਰੂਆਤ ਵਿੱਚ ਓਡੀਸ਼ਾ ਤੋਂ ਪਸ਼ੂਆਂ ਵਿੱਚ ਐਲਐਸਡੀ ਦੀ  ਸੂਚਨਾ ਮਿਲੀ। ਬਿਮਾਰੀ ਨੂੰ ਨਿਯੰਤਰਿਤ ਕਰਨ ਅਤੇ ਇਸ ਨੂੰ ਰੋਕਣ ਲਈ ਸਹਾਇਤਾ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਸੀ। ਜਿਸ ਵਿੱਚ ਵਿੱਤੀ ਅਤੇ ਤਕਨੀਕੀ ਸਹਾਇਤਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਚੱਲਦਿਆਂ ਇਹ ਬਿਮਾਰੀ ਕਾਬੂ ਹੇਠ ਹੈ ਅਤੇ ਹੁਣ ਤੱਕ ਲਗਭਗ 6.25 ਕਰੋੜ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।