ਤਰਨਤਾਰਨ ਵਿਖੇ ਰੇਲਗੱਡੀ ਹੇਠਾਂ ਆਉਣ ਕਾਰਨ ASI ਦੀ ਮੌਤ
ਪਿੰਡ ਕੱਕਾ ਕੰਡਿਆਲਾ ਦੇ ਫਾਟਕ ਨਜ਼ਦੀਕ ਵਾਪਰੀ ਘਟਨਾ
ASI dies due to train derailment at Tarn Taran
ਤਰਨਤਾਰਨ 'ਚ ਰੇਲਗੱਡੀ ਹੇਠਾਂ ਆਉਣ ਨਾਲ ਪੰਜਾਬ ਪੁਲਿਸ ਦੇ ਏ.ਐੱਸ.ਆਈ ਦੀ ਮੌਤ ਹੋ ਗਈ। ਏ.ਐੱਸ.ਆਈ ਦੀ ਪਹਿਚਾਣ ਲਖਵਿੰਦਰ ਸਿੰਘ ਵਜੋਂ ਹੈ। ਜੋ ਕਿ ਤਰਨਤਾਰਨ ਵਿਖੇ ਕਿਊ.ਆਰ.ਟੀ. ਗੱਡੀ ਵਿਚ ਤਾਇਨਾਤ ਸਨ। ਇਹ ਘਟਨਾ ਪਿੰਡ ਕੱਕਾ ਕੰਡਿਆਲਾ ਦੇ ਫਾਟਕ ਨਜ਼ਦੀਕ ਵਾਪਰੀ। ਇਸ ਸੰਬੰਧ ਵਿਚ ਰੇਲਵੇ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਮ੍ਰਿਤਕ ਏ.ਐੱਸ.ਆਈ. ਲਖਵਿੰਦਰ ਸਿੰਘ ਦੇ ਪੁੱਤਰ ਕਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਵੇਰੇ ਸੈਰ ਕਰਨ ਤੋਂ ਬਾਅਦ ਪਿੰਡ ਕੱਕਾ ਕੰਡਿਆਲਾ ਵਿਖੇ ਦਵਾਈ ਲੈਣ ਲਈ ਜਾ ਰਹੇ ਸਨ। ਧੁੰਦ ਹੋਣ ਕਾਰਨ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਡੀ.ਐੱਮ.ਯੂ. ਨਾਲ ਸਵੇਰੇ ਸਾਢੇ 7 ਵਜੇ ਦੇ ਕਰੀਬ ਟੱਕਰ ਹੋ ਗਈ। ਹਾਦਸੇ ਵਿਚ ਉਨ੍ਹਾਂ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।