ਸੁਨਾਮ ਪੁਲਿਸ ਵੱਲੋਂ ਚਲਾਇਆ ਗਿਆ ਪੀਲਾ ਪੰਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਵੱਲੋਂ ਕਾਰਵਾਈ

Yellow Claw launched by Sunam Police

ਸੁਨਾਮ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋਤ ਨਸ਼ੇ ਵਿਰੁੱਧ ਤੇ ਤਹਿਤ ਪੂਰੇ ਜਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਮੁਤਾਬਕ ਲਗਾਤਾਰ ਜੋ ਲੋਕ ਨਸ਼ਾ ਵੇਚਦੇ ਸਨ, ਉਹਨਾਂ ਦੇ ਘਰਾਂ ਨੂੰ ਪੀਲੇ ਪੰਜੇ ਦੇ ਨਾਲ ਢਾਹ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਸੁਨਾਮ ਤੋਂ, ਜਿੱਥੇ ਕਿ ਅਪਰਾਧੀ ਉੱਤੇ 16 ਮਾਮਲੇ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਸੁਨਾਮ ਦੇ ਇਸ ਘਰ ਵਿੱਚ ਪੀਲਾ ਪੰਜਾ ਚਲਾਇਆ ਗਿਆ। ਉੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਵਿਅਕਤੀ ਉੱਪਰ 16 ਮਾਮਲੇ ਦਰਜ ਹੋਣ ਤੋਂ ਬਾਅਦ ਉਹਨਾਂ ਦੀ ਇਸ ਜਾਇਦਾਦ ’ਤੇ ਪੀਲਾ ਪੰਜਾ ਚਲਾਇਆ ਗਿਆ ਅਤੇ ਜੋ ਨਸ਼ਾ ਵੇਚ ਇਹਨਾਂ ਨੇ ਕਮਾਈ ਕੀਤੀ, ਉਸ ਉੱਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਉਹਨਾਂ ਕਿਹਾ ਕਿ ਜੋ ਵਿਅਕਤੀ ਨਸ਼ੇ ਵੇਚਦਾ ਹੈ, ਉਹ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਵੇ ਜਾਂ ਫਿਰ ਪੁਲਿਸ ਅਤੇ ਪ੍ਰਸ਼ਾਸਨ ਦੀ ਪਿਛਲੇ ਪੰਜੇ ਦੀ ਮਾਰ ਹੇਠ ਆਵੇ, ਕਿਉਂਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ, ਉਸ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ।

ਉੱਥੇ ਹੀ ਜਿਨਾਂ ਦਾ ਘਰ ਢਾਇਆ ਗਿਆ ਹੈ, ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਨਸ਼ਾ ਵੇਚਿਆ ਸੀ, ਪਰ ਹੁਣ ਉਹ ਨਸ਼ੇ ਦਾ ਕੰਮ ਬਿਲਕੁਲ ਵੀ ਨਹੀਂ ਕਰਦੇ। ਹੁਣ ਸਾਡੇ ਘਰ ਨੂੰ ਨਜਾਇਜ਼ ਢੰਗ ਨਾਲ ਤੋੜਿਆ ਜਾ ਰਿਹਾ ਹੈ, ਜੋ ਕਿ ਗਲਤ ਹੈ ਅਤੇ ਉਹ ਸਰਕਾਰ ਨੂੰ ਇਹ ਅਪੀਲ ਕਰਦੇ ਹਨ ਕਿ ਉਹਨਾਂ ਦੇ ਘਰ ਨੂੰ ਢਾਹਣ ਤੋਂ ਰੋਕਿਆ ਜਾਵੇ।