ਗੁਰਦੁਆਰੇ ’ਚ ਚੱਲੀਆਂ ਇੱਕ ਤੋਂ ਬਾਅਦ ਇੱਕ ਦਰਜਨਾਂ ਗੋਲੀਆਂ, ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਥਿਆਰਾਂ ਦਾ ਵੱਧ ਰਿਹਾ ਰੁਝਾਨ ਅਤੇ ਇਹਨਾਂ ਨਾਲ ਵਾਪਰ ਰਹੀਆਂ ਨਿੱਤ ਨਵੀਂਆਂ ਘਟਨਾਵਾਂ ਸੁਰਖੀਆ ਬਣ ਰਹੀਆਂ ਨੇ..........

Firing In Gurdwara

ਹਥਿਆਰਾਂ ਦਾ ਵੱਧ ਰਿਹਾ ਰੁਝਾਨ ਅਤੇ ਇਹਨਾਂ ਨਾਲ ਵਾਪਰ ਰਹੀਆਂ ਨਿੱਤ ਨਵੀਂਆਂ ਘਟਨਾਵਾਂ ਸੁਰਖੀਆ ਬਣ ਰਹੀਆਂ ਨੇ। ਹੁਣ ਹਰਿਆਣਾ ਦੇ ਫ਼ਤਿਹਾਬਾਦ ਤੋਂ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਏ, ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ। ਵੀਡੀਓ ਕਸਬਾ ਭੂਨਾ ਦੇ ਗੁਰਦੁਆਰਾ ਸਾਹਿਬ ਦੀ ਏ, ਜਿੱਥੇ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਕੁਝ ਲੋਕ ਨਵੀਂ ਹੀ ਰਸਮ ਨਿਭਾਉਂਦੇ ਹੋਏ ਨਜ਼ਰ ਆਏ।

ਵੀਡੀਓ ’ਚ ਦੇਖਿਆ ਜਾ ਸਕਦੈ ਕਿ ਸੱਤ ਤੋਂ ਅੱਠ ਵਿਅਕਤੀ ਹੱਥਾਂ ’ਚ ਹਥਿਆਰ ਚੱੁਕੀ ਖੜੇ ਨੇ ਅਤੇ ਅਰਦਾਸ ਉਪਰੰਤ ਜੈਕਾਰਾ ਬੁਲਾਏ ਜਾਣ ਮਗਰੋਂ ਬੰਦੂਕਾਂ ਉਤਾਂਹ ਵੱਲ ਤਾਣ ਕੇ ਫਾਇਰ ਕਰਨੇ ਸ਼ੁਰੂ ਕਰ ਦਿੰਦੇ ਨੇ। ਇਹ ਸਭ ਉਦੋਂ ਹੋ ਰਿਹਾ ਸੀ ਜਦੋਂ ਗੁਰੂ ਘਰ ’ਚ ਵੱਡੀ ਗਿਣਤੀ ’ਚ ਸੰਗਤ ਮੌਜੂਦ ਸੀ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਏ ਅਤੇ ਇਸ ਘਟਨਾ ਦੀ ਕਾਫੀ ਨਿੰਦਾ ਵੀ ਕੀਤੀ ਜਾ ਰਹੀ ਏ। ਜਾਣਕਾਰੀ ਮੁਤਾਬਕ ਪੁਲਿਸ ਇਸ ਪੂਰੇ ਮਾਮਲੇ ਤੋਂ ਬੇਖ਼ਬਰ ਰਹੀ ਅਤੇ ਹੁਣ ਗੁਰੂਘਰ ਦੇ ਪ੍ਰਬੰਧਕ ਵੀ ਕੁਝ ਬੋਲਣ ਤੋਂ ਪਾਸਾ ਵੱਟ ਰਹੇ ਨੇ।