ਬਾਗੀ ਵਿਧਾਇਕ ਨੂੰ ‘ਪੰਜਾਬੀ ਏਕਤਾ ਪਾਰਟੀ’ ’ਚ ਰਲਾਉਣ ਪਹੁੰਚੇ ਖਹਿਰਾ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਤਾਂ ਬਣਾ ਲਈ ਪਰ ਇਹ ਪਾਰਟੀ ਚੱਲਣ ਦੀ ਤਾਂ ਪਹਿਲਾਂ ਹੀ ਲੀਹੋਂ ਲੱਥੀ ਜਾਪ ਰਹੀ......

Sukhpal Singh Khaira

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਤਾਂ ਬਣਾ ਲਈ ਪਰ ਇਹ ਪਾਰਟੀ ਚੱਲਣ ਦੀ ਤਾਂ ਪਹਿਲਾਂ ਹੀ ਲੀਹੋਂ ਲੱਥੀ ਜਾਪ ਰਹੀ ਏ। ਖਹਿਰਾ ਜੈਤੋ ਤੋਂ 'ਆਪ' ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿਵਾ ਕੇ ਆਪਣੀ ਪਾਰਟੀ ’ਚ ਸ਼ਾਮਲ ਕਰਵਾਉਣ ਚਾਹੁੰਦੇ ਸੀ ਪਰ ਫਰੀਦਕੋਟ ਪਹੁੰਚੇ ਖਹਿਰਾ ਨੂੰ ਮਾਸਟਰ ਬਲਦੇਵ ਸਿੰਘ ਦੇ ਕੁਝ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਤੀ ਦੇਰ ਸ਼ਾਮ ਜੈਤੋ ਦੇ ਮੈਰਿਜ ਪੈਲੇਸ ਵਿੱਚ ਇਸੇ ਬਾਬਤ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ।

ਮੀਟਿੰਗ ਦੌਰਾਨ ਖਹਿਰਾ ਨੇ ਜਿਉਂ ਹੀ ਬਲਦੇਵ ਸਿੰਘ ਦੇ ਹਮਾਇਤੀਆਂ ਕੋਲੋਂ ਆਪਣੀ ਪਾਰਟੀ ਲਈ ਉਨ੍ਹਾਂ ਦੇ ਵਿਧਾਇਕ ਦੀ ਮੰਗ ਕੀਤੀ ਤਾਂ ਕੁਝ ਸਮਰਥਕਾਂ ਨੇ ਇਸ ਗੱਲ ਤੋਂ ਕੋਰੀ ਨਾਹ ਕਰਕੇ ਵਿਰੋਧ ਪ੍ਰਗਟਾਇਆ। ਬਲਦੇਵ ਸਿੰਘ ਦੇ ਸਮਰਥਕਾਂ ਦਾ ਰੌਂਅ ਵੇਖ ਕੇ ਖਹਿਰਾ ਨੇ ਕਿਹਾ ਕਿ ਦੂਹਰੀ ਨੀਤੀ ਨਾਲ ਬੇੜੀ ਪਾਰ ਨਹੀਂ ਲੱਗਣੀ, ਜੇ ਪਾਰਟੀ ਬਣਾਈ ਹੈ ਤਾਂ ਉਸ ਲਈ ਬੰਦਿਆਂ ਦੀ ਵੀ ਲੋੜ ਹੈ। ਮਾਸਟਰ ਬਲਦੇਵ ਸਿੰਘ ਨੇ ਫਿਲਹਾਲ ਅਸਤੀਫਾ ਨਹੀਂ ਦਿੱਤੈ। ਖਹਿਰਾ ਦੀ ਯੋਜਨਾ ਮੁਤਾਬਕ ਮਾਸਟਰ ਬਲਦੇਵ ਸਿੰਘ ਫ਼ਰੀਦਕੋਟ ਤੋਂ ਉਨ੍ਹਾਂ ਦੀ ਨਵੀਂ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣ ਲੜਨ, ਪਰ ਅਜਿਹਾ ਹੋਣਾ ਸੁਖਾਲਾ ਨਹੀਂ ਜਾਪਦਾ।