ਕੈਪਟਨ ਦੀ ਸਰਕਾਰ ‘ਚ ਬੇਰੁਜਗਾਰਾਂ ਨੇ ਲੋਹੜੀ ਮੌਕੇ ਰੁਜਗਾਰ ਦੀ ਮੰਗੀ ਲੋਹੜੀ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿੱਚ ਪਿਛਲੇ 4 ਮਹੀਨੇ...

UnEmployees

ਸੰਗਰੂਰ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿੱਚ ਪਿਛਲੇ 4 ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਟੈਟ ਕੋਲ ਬੈਠੇ ਬੇਰੋਜਗਾਰ ਈ.ਟੀ.ਟੀ. ਅਤੇ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਵੱਡਾ ਇਕੱਠ ਕਰਕੇ ਰੁਜਗਾਰ ਦੀ ਲੋਹੜੀ ਮੰਗੀ। ਉਨ੍ਹਾਂ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਰੀਬ 2 ਘੰਟੇ ਮੰਤਰੀ ਦੀ ਕੋਠੀ ਦੇ ਸਾਹਮਣੇ ਪ੍ਰਦਰਸ਼ਨ ਕਰਨ ਤੋਂ ਬਾਅਦ ਇੱਕ ਘੰਟੇ ਲਈ ਸੰਗਰੂਰ ਲੁਧਿਆਣਾ ਮੁੱਖ ਰਸਤਾ ਜਾਮ ਕਰ ਦਿੱਤਾ ਗਿਆ।

 ਜਿਸ ਉਪਰੰਤ ਐਸਡੀਐਮ ਸੰਗਰੂਰ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਦੇ ਨਾਲ ਗੱਲਬਾਤ ਕਰਕੇ ਐਲਾਨ ਕੀਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ ‘ਚ ਅਧਿਆਪਕ ਭਰਤੀ ਦਾ ਏਜੈਂਡਾ ਆਵੇਗਾ ਅਤੇ ਸਿੱਖਿਆ ਮੰਤਰੀ   ਦੇ ਨਾਲ 18 ਜਨਵਰੀ ਨੂੰ ਪੈਨਲ ਮੀਟਿੰਗ ਤੈਅ ਕਰਵਾਈ ਗਈ। ਬੇਰੁਜਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਕੈਬਨਿਟ ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਅਨੁਸਾਰ ਨਵੀਂ ਭਰਤੀ ਦਾ ਏਜੈਂਡਾ ਨਹੀਂ ਕੋਲ ਕੀਤਾ ਗਿਆ ਤਾਂ 26 ਜਨਵਰੀ ਨੂੰ ਗੁਪਤ ਐਕਸ਼ਨ ਕੀਤਾ ਜਾਵੇਗਾ।

ਇਸਤੋਂ ਇਲਾਵਾ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਾਨਸਾ ਵਿੱਚ 28 ਜਨਵਰੀ ਨੂੰ ਦੌਰੇ ‘ਤੇ ਘੇਰਿਆ ਜਾਵੇਗਾ। ਟੈਂਟ ਕੋਲ ਬੇਰੁਜਗਾਰ ਯੂਨੀਅਨ ਦੇ ਨੇਤਾ ਦੀਵਾ ਕੰਬੋਜ, ਸੁਖਵਿੰਦਰ ਢਿਲਵਾਂ, ਸੰਦੀ ਸਾਮਾ, ਗੁਰਜੀਤ ਕੌਰ ਉਖੇੜੀ ਅਤੇ ਰਣਦੀਪ ਸੰਗਤਸੁਰਾ ਨੇ ਕਿਹਾ ਕਿ ਸਿੱਖਿਆ ਮੰਤਰੀ 2500 ਅਧਿਆਪਕਾਂ ਦੀਆਂ ਆਸਾਮੀਆਂ ਕੱਢਣ ਸਬੰਧੀ ਬਿਆਨ ਦੇ ਕੇ ਮਜਾਕ ਕਰ ਰਹੇ ਹਨ।

ਪੰਜਾਬ ਭਰ ਵਿੱਚ ਖਾਲੀ ਕਰੀਬ 30 ਹਜਾਰ ਆਸਾਮੀਆਂ ਭਰੀਆਂ ਜਾਣ ਕਿਉਂਕਿ ਕਰੀਬ 65 ਹਜਾਰ ਅਧਿਆਪਕ ਯੋਗਤਾ ਪ੍ਰੀਖਿਆ ਕਰਨ ਦੇ ਬਾਵਜੂਦ ਹੁਣ ਬੇਰੁਜਗਾਰ ਹਨ। ਨੇਤਾਵਾਂ ਨੇ ਕਿਹਾ ਕਿ ਸਾਰੀਆਂ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਲਗਾਇਆ ਪੱਕਾ ਮੋਰਚਾ ਚੁੱਕਿਆ ਜਾਵੇਗਾ।

ਰੋਸ਼ ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਦੀਪ ਸਿੰਘ, ਭਾਰਤੀ ਯੂਨੀਅਨ ਡਕੌਂਦਾ ਦੇ ਤਾਰੇ ਕੁਝ ਬਰੇਟਾ, ਪੰਜਾਬ ਕਿਸਾਨ ਯੂਨੀਅਨ ਦੇ ਊਧਮ ਸਿੰਘ ਸੰਤੋਖਪੁਰਾ, ਡੈਮੋਕਰੇਟਿਕ ਟੀਚਰਜ ਫਰੰਟ ਦੇ ਕੁਲਦੀਪ ਸਿੰਘ, ਡੀਟੀਐਫ਼ ਦੇ ਦਾਤੇ ਸਿੰਘ , ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਜੰਹੂਰੀ ਅਧਿਕਾਰ ਸਭੇ ਦੇ ਮਨਧੀਰ ਸਿੰਘ, ਸਵਰਣਜੀਤ ਸਿੰਘ, ਕ੍ਰਾਂਤੀਵਾਦੀ ਪੇਂਡੂ ਮਜਦੂਰ ਯੂਨੀਅਨ ਦੇ ਧਰਮਪਾਲ,

ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਤਨਾਮ, 60-60 ਅਧਿਆਪਕ ਯੂਨੀਅਨ ਦੇ ਰਘੁਵੀਰ ਭਵਾਨੀਗੜ,  ਪੰਜਾਬ ਸਟੂਡੈਂਟਸ ਵੈਲਫੇਅਰ ਐਸੋ ਦੇ ਕੁਲਵਿੰਦਰ ਨਦਾਮਪੁਰ, ਪੈਂਸ਼ਨਰਜ ਐਸੋ ਦੇ ਦਸੌਂਧਾ ਸਿੰਘ ਸਮੇਤ ਦਰਜਨਾਂ ਸੰਗਠਨਾਂ ਦੇ ਨੇਤਾਵਾਂ ਨੇ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਚੱਲ ਰਹੇ ਸੰਘਰਸ਼ ਪ੍ਰਤੀ ਇੱਕ ਜੁੱਟਤਾ ਜ਼ਾਹਰ ਕੀਤੀ।