ਕੈਪਟਨ ਅਮਰਿੰਦਰ ਸਿੰਘ ਨੇ ਏ.ਜੀ. ਨੰਦਾ ਨੂੰ ਫ਼ੈਸਲੇ ਦਾ ਅਧਿਐਨ ਕਰਨ ਲਈ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਏ.ਜੀ. ਨੰਦਾ ਨੂੰ ਫ਼ੈਸਲੇ ਦਾ ਅਧਿਐਨ ਕਰਨ ਲਈ ਕਿਹਾ

image

ਚੰਡੀਗੜ੍ਹ, 12 ਜਨਵਰੀ (ਗੁਰਉਪਦੇਸ਼ ਭੁੱਲਰ): ਸੁਪਰੀਮ ਕੋਰਟ ਵਲੋਂ ਤਿੰਨ ਖੇਤੀ ਕਾਨੂੰਨਾਂ 'ਤੇ ਰੋਕ ਲਾਉਣ ਤੇ ਮਸਲੇ ਦੇ ਹੱਲ ਲਈ ਕਮੇਟੀ ਗਠਤ ਕਰਨ ਸਬੰਧੀ ਸੁਣਾਏ ਫ਼ੈਸਲੇ ਬਾਰੇ ਹਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਪਰ ਉਨ੍ਹਾਂ ਨੇ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਬਾਰੇ ਜ਼ਰੂਰ ਹਦਾਇਤ ਜਾਰੀ ਕਰ ਦਿਤੀ ਹੈ | ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਦਸਿਆ ਕਿ ਮੁੱਖ ਮੰਤਰੀ ਨੇ ਫ਼ੈਸਲੇ ਦੀ ਕਾਪੀ ਲੈ ਕੇ ਇਸ ਦੇ ਸਾਰੇ ਪੱਖਾਂ ਦਾ ਪੂਰੀ ਗਹਿਰਾਈ ਵਿਚ ਅਧਿਐਨ ਕਰ ਕੇ ਅਪਣੀ ਸਲਾਹ ਦੇਣ ਲਈ ਕਿਹਾ ਹੈ | ਮੁੱਖ ਮੰਤਰੀ ਨੇ ਫ਼ੈਸਲੇ ਦੇ ਮੱਦੇਨਜ਼ਰ 14 ਜਨਵਰੀ ਨੂੰ ਪੰਜਾਬ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵੀ ਸੱਦ ਲਈ ਹੈ | ਇਸ ਤੋਂ ਸਪੱਸ਼ਟ ਹੈ ਕਿ ਫ਼ੈਸਲੇ ਦੇ ਪੂਰੇ ਕਾਨੂੰਨੀ ਪਹਿਲੂਆਂ ਦੇ ਅਧਿਐਨ ਤੋਂ ਬਾਅਦ ਹੀ ਮੁੱਖ ਮੰਤਰੀ ਅਪਣੇ ਸਾਥੀ ਮੰਤਰੀਆਂ ਨਾਲ ਵਿਚਾਰ ਕਰ ਕੇ ਅਪਣੀ ਅਧਿਕਾਰਤ ਪ੍ਰਤੀਕਿਰਿਆ ਦੇਣਗੇ |