ਕੋਵਿਡ ਕਾਰਨ ਲੀਹੋਂ ਲੱਥੀ ਇੰਡਸਟਰੀ ਨੂੰ ਓ.ਟੀ.ਐਸ. ਸਕੀਮ ਨਾਲ ਮਿਲੇਗੀ ਰਾਹਤ: ਧਰਮਸੋਤ

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ ਕਾਰਨ ਲੀਹੋਂ ਲੱਥੀ ਇੰਡਸਟਰੀ ਨੂੰ ਓ.ਟੀ.ਐਸ. ਸਕੀਮ ਨਾਲ ਮਿਲੇਗੀ ਰਾਹਤ: ਧਰਮਸੋਤ

image

ਨਾਭਾ, 12 ਜਨਵਰੀ (ਬਲਵੰਤ ਹਿਆਣਾ): ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਤਹਿਤ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਦੇ ਲੰਮੇ ਸਮੇਂ ਤੋਂ ਵੈਟ ਟੈਕਸ ਦੇ ਖੜ੍ਹੇ ਬਕਾਏ ਦੇ ਨਿਪਟਾਰੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੀ ਗਈ ਰਾਹਤ ਸਬੰਧੀ ਕਰਵਾਏ ਸਮਾਗਮ ਦੌਰਾਨ ਪੰਜਾਬ ਦੇ ਜੰਗਲਾਤ, ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇਕਰ ਸੂਬੇ ਦੀ ਇੰਡਸਟਰੀ ਅਤੇ ਵਪਾਰੀ ਵਰਗ ਤਰੱਕੀ ਕਰਦਾ ਹੈ ਤਾਂ ਇਸ ਨਾਲ ਸੂਬਾ ਵੀ ਤੇਜ਼ੀ ਨਾਲ ਵਿਕਾਸ ਕਰਦਾ ਹੈ। 
ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਨਾਭਾ ਦੇ ਵਪਾਰੀਆਂ ਨਾਲ ਲੁਧਿਆਣਾ ਵਿਖੇ ਚੱਲ ਰਹੇ ਸੂਬਾ ਪਧਰੀ ਸਮਾਗਮ ’ਚ ਵਰਚੂਅਲ ਤਰੀਕੇ ਨਾਲ ਹਿੱਸਾ ਲੈਂਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਲਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਇਸੇ ਤਹਿਤ ਵਪਾਰੀ ਵਰਗ ਦੇ ਲੰਮੇ ਸਮੇਂ ਤੋਂ ਖੜ੍ਹੇ ਬਕਾਏ ਦਾ ਨਿਪਟਾਰਾ ਕਰਨ ਲਈ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਸ਼ੁਰੂ ਕੀਤੀ ਗਈ ਹੈ।   
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਵਿਡ-19 ਦੀ ਇਸ ਔਖੀ ਘੜੀ ਵਿਚ ਵਪਾਰਕ ਭਾਈਚਾਰੇ ਖਾਸਕਰ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਜਿਸ ਨਾਲ ਹੁਣ ਵਪਾਰੀ ਵਰਗ ਦੇ ਵੈਟ ਸਮੇਂ ਦੇ ਖੜ੍ਹੇ ਬਕਾਏ ’ਤੇ ਜੋ ਵਿਆਜ ਅਤੇ ਜੁਰਮਾਨਾ ਪੈਦਾ ਆ ਰਿਹਾ ਸੀ ਹੁਣ ਉਸ ’ਤੇ ਪਏ ਵਿਆਜ ਤੇ ਜੁਰਮਾਨੇ ਨੂੰ ਖ਼ਤਮ ਕਰ ਕੇ ਸਿਰਫ਼ ਮੂਲ ਰਕਮ ਭਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 
ਫੋਟੋ ਨੰ : 12 ਪੀਏਟੀ 14


=============================0================