ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ 'ਆਪ' ਦਾ CM ਚਿਹਰਾ ਚੁਣਨ ਲਈ ਜਾਰੀ ਕੀਤਾ ਨੰਬਰ '70748 70748'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਭਾਰਤ ਦੇ ਇਤਿਹਾਸ ਵਿਚ ਪਹਿਲੀ ਬਾਰ ਆਮ ਆਦਮੀ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ : ਅਰਵਿੰਦ ਕੇਜਰੀਵਾਲ

Arvind Kejriwal issues number '70748 70748' to choose CM face of Punjab

- ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਉਹ ਹੋਵੇਗਾ ਜੋ ਪੰਜਾਬ ਦੀ ਜਨਤਾ ਤੈਅ ਕਰੇਗੀ : ਅਰਵਿੰਦ ਕੇਜਰੀਵਾਲ

- 17 ਜਨਵਰੀ ਸ਼ਾਮ 5.00 ਵਜੇ ਤੱਕ ਨੰਬਰ ਖੁੱਲ੍ਹਾ ਰਹੇਗਾ, ਪੰਜਾਬ ਦੇ ਲੋਕ ਐਸਐਮਐਸ, ਕਾਲ ਅਤੇ ਵਟਸਐਪ ਰਾਹੀਂ ਦੇ ਸਕਦੇ ਹਨ ਆਪਣੀ ਰਾਏ

- ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ, ਤੁਹਾਨੂੰ ਸੀਐਮ ਚਿਹਰਾ ਬਣਾ ਦਿੰਦੇ ਹਨ, ਮਾਨ ਦਾ ਜਵਾਬ- "ਬੰਦ ਕਮਰੇ ਵਿੱਚ ਸੀਐਮ ਡਿਸਾਈਡ ਕਰਨ ਦੀ ਰਿਵਾਇਤ ਬੰਦ ਹੋਣੀ ਚਾਹੀਦੀ, ਸਾਨੂੰ ਲੋਕਾਂ ਦੀ ਰਾਏ ਜਾਣਨੀ ਚਾਹੀਦੀ ਹੈ" 

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਮੁੱਖ ਮੰਤਰੀ ਚਿਹਰਾ ਚੁਣਨ ਲਈ '70748 70748' ਨੰਬਰ ਜਾਰੀ ਕੀਤਾ ਹੈ। ਇਹ ਨੰਬਰ 17 ਜਨਵਰੀ ਦੀ ਸ਼ਾਮ 5.00 ਵਜੇ ਤੱਕ ਖੁਲ੍ਹਾ ਰਹੇਗਾ। ਲੋਕ ਐਸਐਮਐਸ, ਕਾਲ ਅਤੇ ਵਟਸਐਪ ਰਾਹੀਂ ਇਸ ਨੰਬਰ 'ਤੇ ਆਪਣੀ ਰਾਏ ਦੇ ਸਕਦੇ ਹਨ ਅਤੇ ਆਪਣੀ ਪਸੰਦ ਦਾ ਮੁੱਖ ਮੰਤਰੀ ਚਿਹਰਾ ਚੁਣ ਸਕਦੇ ਹਨ। ਸਾਰਾ ਡਾਟਾ ਇਕੱਠਾ ਕਰਕੇ ਪਾਰਟੀ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ।

ਮੁੱਖ ਮੰਤਰੀ ਚੁਣਨ ਲਈ ਨਵੀਂ ਲੋਕਤਾਂਤਰਿਕ ਰਿਵਾਇਤ ਦੀ ਸ਼ੁਰੂਆਤ ਕਰਦੇ ਹੋਏ ਅਰਵਿੰਦ ਕੇਜਰਵਿਲ ਨੇ ਕਿਹਾ,"ਭਾਰਤ ਦੇ ਇਤਿਹਾਸ ਵਿੱਚ ਪਹਿਲੀ ਬਾਰ ਆਮ ਆਮਦੀ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ। ਇਹ ਤੈਅ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ, ਲੇਕਿਨ ਅਸੀਂ ਇਹ ਤੈਅ ਨਹੀਂ ਕਰਾਂਗੇ। ਇਹ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ।"

ਵੀਰਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੇਜਰਵਿਲ ਨੇ ਇਹ ਨੰਬਰ ਜਾਰੀ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ,"ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਅਕਸਰ ਆਪਣੇ ਬੇਟੇ,ਭਾਈ,ਬਹੁ ਜਾਂ ਪਰਿਵਾਰ ਦੇ ਕਿਸੀ ਮੈਂਬਰ ਨੂੰ ਮੁੱਖ ਮੰਤਰੀ ਬਣਾਉਦੀਆਂ ਹਨ। ਲੇਕਿਨ ਅੱਜ ਆਮ ਆਦਮੀ ਪਾਰਟੀ ਨੇ ਵਿਰਾਸਤ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਪੰਜਾਬ ਦਾ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਜਨਤਾ ਦੇ ਹੱਥਾਂ ਵਿੱਚ ਦਿੱਤਾ ਹੈ। ਪੰਜਾਬ ਦੀ ਜਨਤਾ ਜਿਸ ਚਿਹਰੇ 'ਤੇ ਮੁਹਰ ਲਗਾਏਗੀ, ਪਾਰਟੀ ਉਸੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ।"

ਮੁੱਖ ਮੰਤਰੀ ਦੇ ਚਿਹਰੇ 'ਤੇ ਭਗਵੰਤ ਮਾਨ ਦਾ ਜ਼ਿਕਰ ਕਰਦੇ ਹੋਏ ਕੇਜਰਵਿਲ ਨੇ ਕਿਹਾ ਕਿ ਭਗਵੰਤ ਮਾਨ ਸਾਡੇ ਬਹੁਤ ਹੀ ਪਿਆਰੇ ਹਨ। ਮੇਰਾ ਛੋਟਾ ਭਾਈ ਹੈ ਅਤੇ ਪੰਜਾਬ ਵਿੱਚ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਹਨ। ਕੇਜਰਵਿਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੇ ਹਾਂ। ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ," ਨਹੀਂ... ਸਾਨੂੰ ਬੰਦ ਕਮਰੇ ਵਿੱਚ ਸੀਐਮ ਡਿਸਾਈਡ ਕਰਨ ਦੀ ਰਿਵਾਇਤ ਬੰਦ ਕਰਨੀ ਚਾਹੀਦੀ ਹੈ।

ਰਿਵਾਇਤੀ ਪਾਰਟੀਆਂ ਬੰਦ ਕਮਰੇ ਵਿੱਚ ਹੀ ਸੀਐਮ ਚਿਹਰਾ ਬਣਾ ਕੇ ਉਸਨੂੰ ਲੋਕਾਂ ਤੇ ਥੋਪਦੀਆਂ ਹਨ। ਸਾਨੂੰ ਅਜਿਹੀ ਰਾਜਨੀਤੀ ਨੂੰ ਖ਼ਤਮ ਕਰਨਾ ਹੈ। ਸਾਨੂੰ ਲੋਕਾਂ ਦੀ ਰਾਏ ਦੇ ਅਨੁਸਾਰ ਆਪਣਾ ਸੀਐਮ ਚਿਹਰਾ ਐਲਾਨ ਕਰਨਾ ਚਾਹੀਦਾ ਹੈ ਤਾਂਕਿ ਲੋਕਾਂ ਨੂੰ ਇਹ ਭਰੋਸਾ ਹੋ ਸਕੇ ਕਿ ਇਹ ਮੁੱਖ ਮੰਤਰੀ ਸਾਡਾ ਹੈ ਅਤੇ ਇਸਨੂੰ ਅਸੀਂ ਚੁਣਿਆ ਹੈ। ਪੰਜਾਬ ਦੀ ਜਨਤਾ ਜੋ ਆਦੇਸ਼ ਦੇਵੇਗੀ ਅਸੀਂ ਕਰਾਂਗੇ।"