ਚਾਇਨਾ ਡੋਰ ਖ਼ਿਲਾਫ਼ ਸਖ਼ਤੀ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਇਨਾ ਡੋਰ ਦੇ ਅੱਠ ਗੱਟੂ ਵੀ ਕੀਤੇ ਬਰਾਮਦ 

Police Station Sri goindwal Sahib

ਖਡੂਰ ਸਾਹਿਬ (ਰਵੀ ਖਹਿਰਾ) : ਐਸ.ਐਸ.ਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਵਲੋਂ ਜ਼ਿਲ੍ਹੇ ਵਿੱਚ ਡਰੈਗਨ ਡੋਰ 'ਤੇ ਪੂਰੀ ਤਰ੍ਹਾਂ ਨਾਲ ਲਗਾਈ ਗਈ ਪਾਬੰਦੀ ਤਹਿਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਡੀ.ਐਸ.ਪੀ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਦੀ ਅਗਵਾਈ ਹੇਠ ਚੌਕੀ ਫਤਿਆਬਾਦ ਦੀ ਪੁਲਿਸ ਪਾਰਟੀ ਵਲੋਂ ਪਾਬੰਦੀ ਸ਼ੁਦਾ ਡਰੈਗਨ ਡੋਰ (ਚਾਈਨਾ) ਦੇ ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਅਮਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫਤਿਆਬਾਦ ਜੋ ਕਿ ਆਪਣੀ ਦੁਕਾਨ ਵਿੱਚ ਹੀ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਦਾ ਹੈ।

ਜਿਸ 'ਤੇ ਏ.ਐਸ.ਆਈ ਜੈਮਲ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਛਾਪਾ ਮਾਰ ਕੇ  ਉਕਤ ਵਿਅਕਤੀ ਨੂੰ ਚਾਈਨਾ ਡੋਰ ਦੇ 6 ਛੋਟੇ ਅਤੇ 2 ਵੱਡੇ ਗੱਟੂਆਂ ਸਮੇਤ ਕਾਬੂ ਕੀਤਾ ਗਿਆ ਹੈ। ਐਸ.ਐਚ.ਓ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।