ਜਿੰਨੇ ਪਾਣੀ ਨਾਲ ਇਕ ਸਾਲ ਵਿਚ ਚਾਵਲ ਦੀ ਖੇਤੀ ਹੋ ਰਹੀ ਹੈ ਉਨੇ ਵਿਚ 26 ਸਾਲ ਤਕ ਮੋਟੇ ਅਨਾਜ ਦੀ ਖੇਤੀ ਹੋ ਸਕਦੀ ਹੈ

ਏਜੰਸੀ

ਖ਼ਬਰਾਂ, ਪੰਜਾਬ

ਜਿੰਨੇ ਪਾਣੀ ਨਾਲ ਇਕ ਸਾਲ ਵਿਚ ਚਾਵਲ ਦੀ ਖੇਤੀ ਹੋ ਰਹੀ ਹੈ ਉਨੇ ਵਿਚ 26 ਸਾਲ ਤਕ ਮੋਟੇ ਅਨਾਜ ਦੀ ਖੇਤੀ ਹੋ ਸਕਦੀ ਹੈ

image

 

ਲੁਧਿਆਣਾ, 12 ਜਨਵਰੀ (ਆਰ.ਪੀ. ਸਿੰਘ) ਕੁਦਰਤੀ ਸਰੋਤਾਂ ਨੂੰ  ਬਹੁਤ ਘੱਟ ਖਪਤ, ਕੀਟਨਾਸ਼ਕਾਂ ਦਾ ਇਸਤੇਮਾਲ ਕੀਤੇ ਬਿਨਾਂ ਮੋਟੇ ਅਨਾਜ ਫ਼ਸਲਾਂ ਦੀ ਖੇਤੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ | ਜੇਕਰ ਪੰਜਾਬ ਦੇ ਕਿਸਾਨ ਵੀ ਇਨ੍ਹਾਂ ਫ਼ਸਲਾਂ ਦਾ ਉਤਪਾਦਨ ਸ਼ੁਰੂ ਕਰ ਦੇਣ ਤਾਂ ਆਰਥਕ ਤੌਰ 'ਤੇ ਫ਼ਾਇਦੇ ਤੋਂ ਇਲਾਵਾ ਪੰਜਾਬ ਦੇ ਖ਼ਤਮ ਹੋ ਰਹੇ ਪਾਣੀ ਨੂੰ  ਵੀ ਰੋਕਿਆ ਜਾ ਸਕਦਾ ਹੈ | ਬਲਕਿ ਇਕ ਨਿਰੋਗੀ ਜੀਵਨ ਵਲ ਆਉਣ ਵਾਲੀ ਪੀੜ੍ਹਾੀ ਨੂੰ  ਵੀ ਪ੍ਰੇਰਿਤ ਕਰ ਸਕਾਗੇ |
ਇਸ ਵਿਸ਼ੇ 'ਤੇ ਰਜਿੰਦਰ ਚੌਧਰੀ, ਏਡੀਜੀ, ਪੀਆਈਬੀ ਨੇ ਕਿਹਾ 2023 ਦਾ ਸਾਲ ਮੋਟੇ ਅਨਾਜ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ | ਇਸ ਦਾ ਉਦੇਸ਼ ਇਸ ਅਨਾਜ ਦੀ ਡਿਮਾਂਡ ਨੂੰ  ਵਧਾਉਣਾ ਹੈ ਅਤੇ ਫਿਰ ਸਪਲਾਈ ਨੂੰ  ਵੀ ਵਧਾਉਣਾ ਹੈ | ਇਸ ਤੋਂ ਇਲਾਵਾ ਕਿਸਾਨਾਂ ਤੋਂ ਲੈ ਕੇ ਆਮ ਲੋਕਾਂ ਤਕ ਇਸ ਦੀ ਜਾਣਕਾਰੀ ਉਪਲਬਧ ਵੀ ਕਰਵਾਉਣਾ ਹੈ | ਸਰਕਾਰ ਦੁਆਰਾ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ, ਰਾਸ਼ਨ ਵੰਡ, ਮਿਡ-ਡੇ ਮੀਲ ਵਿਚ ਵੀ ਇਸ ਨੂੰ  ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਨੂੰ  ਮੈਨਯੂ ਵਿਚ ਸ਼ਾਮਲ ਕਰਨ ਨਾਲ ਕੁਪੋਸ਼ਨ ਵਰਗੀ ਸਮੱਸਿਆ ਦਾ ਵੀ ਹੱਲ ਹੋਵੇਗਾ | ਬੱਚਿਆਂ ਨੂੰ  ਇਸ ਦੇ ਫ਼ਾਇਦਿਆਂ ਬਾਰੇ ਦਸਿਆ ਜਾਵੇਗਾ | ਸਕੂਲਾਂ ਵਿਚ ਦਸਿਆ ਜਾਵੇਗਾ ਕਿ ਮੋਟਾ ਅਨਾਜ ਖਾਣ ਦੇ ਕੀ ਫ਼ਾਇਦੇ ਹਨ | ਸੂਚਨਾ ਪ੍ਰਸਾਰਣ ਵਿਭਾਗ ਦੁਆਰਾ ਲੁਧਿਆਣਾ ਵਿਚ ਮੋਟੀ ਖੇਤੀ ਬਾਰੇ ਜਾਗਰੂਕਤਾ, ਇਸ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ |

ਖੇਤੀ ਵਿਰਾਸਤ ਮਿਸ਼ਨ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਦਸਿਆ ਕਿ ਚਾਵਲ ਅਤੇ ਕਣਕ ਦੇ ਫ਼ਸਲੀ ਚੱਕਰ ਤੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਹੈ | ਅਸੀ ਚਾਵਲ ਦੀ ਖੇਤੀ ਕਰ ਕੇ ਸਿਰਫ਼ ਚਾਵਲ ਹੀ ਐਕਸਪੋਰਟ ਨਹੀਂ ਕਰ ਰਹੇ ਬਲਕਿ ਪਾਣੀ ਵੀ ਐਕਸਪੋਰਟ ਕਰ ਰਹੇ ਹਾਂ | ਜਿੰਨੇ ਪਾਣੀ ਨਾਲ ਖੇਤੀ ਕਰ ਕੇ ਇਕ ਸਾਲ ਵਿਚ ਖੇਤੀ ਹੋ ਰਹੀ ਹੈ ਉਨੇ ਪਾਣੀ ਵਿਚ 26 ਸਾਲਾਂ ਤਕ ਮੋਟੇ ਅਨਾਜ ਦੀ ਖੇਤੀ ਕੀਤੀ ਜਾ ਸਕਦੀ ਹੈ | ਜਿਵੇਂ 2022 ਵਿਚ ਤਾਪਮਾਨ ਵਿਚ ਵਾਧਾ ਹੋਇਆ ਤਾਂ 30 ਪ੍ਰਤੀਸ਼ਤ ਉਤਪਾਦਨ ਵਿਚ ਕਮੀ ਹੋ ਗਈ | ਪਰ ਇਸ ਤਰ੍ਹਾਂ ਮੋਟੇ ਅਨਾਜ ਦੀ ਖੇਤੀ ਵਿਚ ਨਹੀ ਹੁੰਦਾ ਹੈ | ਇਸ ਮੌਕੇ ਰਸ਼ਪਿਦਰ ਸਿੰਘ ਗਰੇਵਾਲ, ਰਜਿੰਦਰ ਚੌਧਰੀ, ਵਿਜੇਦਰ ਗਰੇਵਾਲ ਕਿਲ੍ਹਾ ਰਾਏ ਪੁਰ, ਪ੍ਰਭਜੋਤ ਸਿੰਘ ਨੂਰਪੁਰਬੇਟ, ਹਰਪ੍ਰੀਤ ਸਿੰਘ ਇਸੜੂ, ਬਲਵਿੰਦਰ ਸਿੰਘ ਰਵੀ ਆਦਿ ਹਾਜ਼ਰ ਸਨ |