Punjab News: NGT ਨੇ ਲੁਧਿਆਣਾ ਨਗਰ ਨਿਗਮ ਨੂੰ ਲਗਾਇਆ 25000 ਰੁਪਏ ਜੁਰਮਾਨਾ 

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਗਿੱਲ ਰੋਡ ਨੇੜੇ ਸਿੱਧਵਾਂ ਨਹਿਰ ਕੋਲ ਲੱਗੇ ਕੂੜ ਦੇ ਢੇਰ ਨੂੰ ਚੁਕਵਾਉਣ ਵਿਚ ਨਾਕਾਮ ਰਹਿਣ ਤੇ ਨਗਰ ਨਿਗਮ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ।

Ludhiana MC

Punjab News: ਲੁਧਿਆਣਾ-  ਨਗਰ ਨਿਗਮ ਲੁਧਿਆਣਾ ਵਲੋਂ ਪਹਿਲਾਂ ਉਹਨਾਂ ਲੋਕਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾ ਰਿਹਾ ਸੀ ਜੋ ਕਿ ਸਿੱਧਵਾਂ ਨਹਿਰ ਵਿਚ ਕੂੜਾ ਸੁੱਟਦੇ ਸਨ, ਪਰ ਹੁਣ ਲੁਧਿਆਣਾ ਨਗਰ ਨਿਗਮ ਨੂੰ ਖ਼ੁਦ ਨੂੰ ਹੀ 25 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ, ਕਿਉਂਕਿ ਐਨਜੀਟੀ ਨੇ ਨਗਰ ਨਿਗਮ ਲੁਧਿਆਣਾ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਗਰ ਨਿਗਮ ਨੂੰ ਇਹ ਜੁਰਮਾਨਾ ਪਬਲਿਕ ਐਕਸ਼ਨ ਕਮੇਟੀ ਦੇ  ਮੈਂਬਰਾਂ ਵਲੋਂ ਲਗਾਈ ਗਈ ਰਿਟ ਤੋਂ ਬਾਅਦ ਲਗਾਇਆ ਗਿਆ ਹੈ। 

ਐਨਜੀਟੀ ਨੇ ਲੁਧਿਆਣਾ ਦੇ ਗਿੱਲ ਰੋਡ ਨੇੜੇ ਸਿੱਧਵਾਂ ਨਹਿਰ ਕੋਲ ਲੱਗੇ ਕੂੜ ਦੇ ਢੇਰ ਨੂੰ ਚੁਕਵਾਉਣ ਵਿਚ ਨਾਕਾਮ ਰਹਿਣ ਤੇ ਨਗਰ ਨਿਗਮ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨਜੀਟੀ ਦਾ ਇਹ ਫ਼ੈਸਲਾ ਪਬਲਿਕ ਐਕਸ਼ਨ ਕਮੇਟੀ ਮੈਬਰਾਂ ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਵੱਲੋਂ ਲਗਾਈ ਗਈ ਅਪੀਲ ਦੇ ਮਾਮਲੇ ਵਿਚ ਆਇਆ ਹੈ। ਜਿਨਾਂ ਮੁਤਾਬਿਕ ਉਹਨਾਂ ਨੇ ਨਵੰਬਰ 2022 ਵਿੱਚ ਨੈਸ਼ਨਲ ਗਰੀਨ ਟਰਿਬਿਊਨਲ ਕੋਲ ਅਪੀਲ ਲਗਾਈ ਸੀ ਲੇਕਿਨ ਨਗਰ ਨਿਗਮ ਦਾਵਿਆਂ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਕੱਢਣ ਵਿਚ ਨਕਾਮ ਰਿਹਾ।