Adampur News: ਪਿੰਡ ਪਧਿਆਣਾ ਦੇ ਸਕੂਲ ਦੇ ਮੈਦਾਨ 'ਚੋਂ ਗ੍ਰਨੇਡ ਵਰਗੀ ਮਿਲੀ ਚੀਜ਼
ਇਲਾਕੇ ਨੂੰ ਕੀਤਾ ਸੀਲ
Adampur News: Grenade-like object found in school grounds of village Padhyana
Adampur News: ਜਲੰਧਰ ਦੇ ਆਦਮਪੁਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਪਧਿਆਣਾ ਦੇ ਸਕੂਲ ਦੇ ਨਾਲ ਵਾਲੇ ਖਾਲੀ ਪਲਾਟ ਵਿਚੋਂ ਇਕ ਗ੍ਰਨੇਡ ਵਰਗੀ ਚੀਜ਼ ਮਿਲੀ। ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਿਸ ਅਤੇ ਬੰਬ ਸਕੁਐਡ ਟੀਮ ਮੌਕੇ 'ਤੇ ਪਹੁੰਚ ਗਈ।
ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਬੰਬ ਸਕੁਐਡ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਗ੍ਰਨੇਡ ਹੈ ਜਾਂ ਕੁਝ ਹੋਰ।