Lohri 2025: ਪੰਜਾਬ ਭਰ 'ਚ ਲੋਹੜੀ ਦੀ ਧੂਮ, ਸਵੇਰ ਤੋਂ ਹੀ ਪਤੰਗਾਂ ਲੈ ਕੇ ਛੱਤਾਂ 'ਤੇ ਚੜ੍ਹੇ ਨੌਜਵਾਨ, ਬਾਜ਼ਾਰਾਂ 'ਚ ਵੀ ਲੱਗੀਆਂ ਰੌਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Lohri 2025: ਲੋਕ ਪੂਜਾ ਲਈ ਬਾਜ਼ਾਰਾਂ 'ਚੋਂ ਮੂੰਗਫਲੀ, ਰੇਵੜੀਆਂ, ਛਿਲਕੇ, ਖਜੂਰ, ਗੱਚਕ ਅਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ

Punjab Lohri 2025 News in punjabi

ਪੰਜਾਬ ਵਿਚ ਅੱਜ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਹੜੀ ਮੌਕੇ ਪਤੰਗਬਾਜ਼ੀ ਬਹੁਤ ਹੁੰਦੀ ਹੈ। ਲੋਕ ਨੱਚ ਰਹੇ ਹਨ ਅਤੇ ਆਪਣੀਆਂ ਛੱਤਾਂ 'ਤੇ ਪਤੰਗ ਉਡਾ ਰਹੇ ਹਨ। ਫਗਵਾੜਾ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਤਰਫੋਂ 1100 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।

ਜਦੋਂਕਿ ਭਾਰਤ ਗੌਰਵ ਸੰਸਥਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ‘ਧੀਆਂ ਦੀ ਲੋਹੜੀ’ ਮਨਾਈ ਗਈ। ਹੁਣ ਪੁਲਿਸ ਅਤੇ ਪ੍ਰਸ਼ਾਸਨ ਲੋਹੜੀ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ। 

ਲੋਹੜੀ ਦੇ ਤਿਉਹਾਰ ਮੌਕੇ ਲੋਕ ਪੂਜਾ ਲਈ ਬਾਜ਼ਾਰਾਂ 'ਚੋਂ ਮੂੰਗਫਲੀ, ਰੇਵੜੀਆਂ, ਛਿਲਕੇ, ਖਜੂਰ, ਗੱਚਕ ਅਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ। ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਲੋਹੜੀ ਦੇ ਤਿਉਹਾਰ ਮੌਕੇ ਲੋਕ ਰਾਤ ਨੂੰ ਆਪਣੇ ਘਰਾਂ ਦੇ ਬਾਹਰ ਲੱਕੜਾਂ ਦੀ ਧੂਣੀ ਬਾਲਦੇ ਹਨ ਅਤੇ ਇਸ ਵਿਚ ਮੂੰਗਫ਼ਲੀ, ਗਚਕ ਅਤੇ ਹੋਰ ਚੀਜ਼ਾਂ ਪਾਉਂਦੇ ਹਨ ਅਤੇ ਪਰਿਵਾਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਪੂਜਾ ਕਰਦੇ ਹਨ।