ਸਹਿਜਧਾਰੀ ਸਿੱਖਾ ਦਾ ਪੱਖ ਪਾਰਲੀਮੈਂਟ ਵਿੱਚ ਰੱਖਣ ਲਈ ਚੋਣ ਲੜਨਾ ਜਰੂਰੀ ਹੋਇਆ
ਸਹਿਜਧਾਰੀ ਸਿੱਖ ਪਾਰਟੀ ਨੇ ਰਾਹੁਲ ਗਾਂਧੀ ਤੋਂ ਮੰਗੀਆ ਹਾਰੀਆ ਹੋਈਆਂ ਅਨੰਦਪੁਰ ਤੇ ਸੰਗਰੂਰ ਤੋਂ ਮੰਗੀ ਸੀਟ
ਮੋਹਾਲੀ : ਸਹਿਜਧਾਰੀ ਸਿੱਖ ਪਾਰਟੀ ਦੀ ਕੋਮੀ ਕਾਰਜਕਾਰਨੀ ਕੌਂਸਲ ਦੀ ਸਹਿਮਤੀ ਨਾਲ ਪਾਰਟੀ ਨੇ ਕਾਂਗਰਸ ਪਾਰਟੀ ਦੇ ਮੁੱਖੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਕਾਂਗਰਸ ਦੇ ਆਗੂ ਸ਼੍ਰੀ ਸੁਨੀਲ ਜਾਖ਼ੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਪੱਤਰ ਲਿਖ ਕੇ ਕਾਂਗਰਸ ਵਲੋਂ ਹਾਰੀਆ ਹੋਈਂਆਂ ਸੀਟਾਂ ਵਿੱਚੋਂ ਇਕ ਸੀਟ 'ਅਨੰਦਪੁਰ' ਜਾ 'ਸੰਗਰੂਰ' ਦੀ ਮੰਗ ਕੀਤੀ ਹੈ।
ਸਹਿਜਧਾਰੀਆ ਦਾ ਕਿਹਣਾ ਹੈ ਕੇ ਜਿਸ ਤਰਾ ਕਰਨਾਟਕਾ ਵਿੱਚ ਲੰਗਾਇਤ ਨਾਮ ਦੀ ਇਕ ਜਾਤੀ ਨੂੰ ਬਰਾਹਮਣ ਹਿੰਦੂ ਨਹੀ ਮੰਨਦੇ ਅਤੇ ਓੁਹ ਲੋਕ ਕਾਂਗਰਸ ਪਾਰਟੀ ਦੇ ਹਮਾਇਤੀ ਹਨ ਅਤੇ ਓੁਹਨਾ ਨੂੰ ਕਾਂਗਰਸ ਦੀ ਸਰਕਾਰ ਨੇ ਵੱਖਰੀ ਘੱਟ ਗਿਣਤੀ ਦਾ ਦਰਜਾ ਵੀ ਪ੍ਰਦਾਨ ਕੀਤਾ ਹੈ ਉਸੇ ਤਰਾ ਪੰਜਾਬ ਵਿੱਚ ਸਹਿਜਧਾਰੀ ਸਿੱਖਾਂ ਨੂੰ ਸ਼ਰੋਮਣੀ ਕਮੇਟੀ ਅਤੇ ਅਕਾਲੀ ਦੱਲ ਬਾਦਲ ਵੀ ਸਿੱਖ ਨਹੀ ਮੰਨਦੇ ਅਤੇ ਉਹ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਸਮਰਥਕ ਹਨ। ਲੰਗਾਇਤਾ ਨਾਲ ਤੇ ਕਾਂਗਰਸ ਨੇ ਮਿਲ ਕੇ ਸਰਕਾਰ ਵੀ ਬਨਾਈ ਹੈ।
ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਸਨ 2008 ਵਿੱਚ ਯੂ.ਪੀ.ਏ ਦੀ ਸਰਕਾਰ ਬਚਾਉਣ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਸੀ ਜੱਦ ਉਹਨਾਂ ਅਕਾਲੀ ਦੱਲ ਬਾਦਲ ਦੇ ਚੀਫ ਵਿੱਪ ਮੈਬਰ ਪਾਰਲੀਮੈਂਟ ਸ.ਸੁਖਦੇਵ ਸਿੰਘ ਲਿਬੜਾ ਨੂੰ ਸਮਝਾ ਕੇ ਡਾ.ਮਨਮੋਹਨ ਸਿੰਘ ਦੇ ਹੱਕ ਵਿੱਚ ਨਿੱਤਰਨ ਲਈ ਪ੍ਰੇਰਿਆ ਅਤੇ ਉਹਨਾਂ ਦੀ ਰਜਾਮੰਦੀ ਨਾਲ ਉਹਨਾਂ ਨੂੰ ਪਾਰਲੀਮੈਂਟ ਵਿੱਚੋ ਗੈਰ ਹਾਜਰ ਕੀਤਾ ਅਤੇ ਜਿਸ ਕਰਕੇ ਅਕਾਲੀ ਡਾ.ਰਾਣੂੰ ਦੇ ਪੱਕੇ ਦੁਸ਼ਮਣ ਬਣ ਗਏ ਸਨ।
ਸਹਿਜਧਾਰੀ ਸਿੱਖਾ ਦੇ ਵੋਟ ਦੇ ਹੱਕ ਨੂੰ ਗੁਰਦੁਆਰਾ ਚੋਣਾ ਵਿੱਚੋ ਖਤਮ ਕਰਨ ਲਈ ਕੇਂਦਰ ਸਰਕਾਰ ਨੇ ਅਕਾਲੀਆਂ ਦੇ ਕਹਿਣੇ ਤੇ ਪਾਰਲੀਮੈਂਟ ਵਿੱਚੋ ਕਾਨੂੰਨ ਪਾਸ ਕੀਤੇ ਜਿਸ ਨੂੰ ਹਾਈਕੋਰਟ ਵਿੱਚ ਚੁਨੋਤੀ ਦਿੱਤੀ ਹੋਈ ਹੈ ਅਤੇ ਇਹ ਮਾਮਲਾ ਜਲਦੀ ਹੀ ਮੁੜ ਪਾਰਲੀਮੈਂਟ ਵਿੱਚ ਜਾਵੇਗਾ ਜਿਸ ਲਈ ਪਾਰਲੀਮੈਂਟ ਵਿੱਚ ਇਸ ਤੇ ਬਹਿਸ ਕਰਨ ਵਾਲਾ ਯੋਗ ਵਿਅੱਕਤੀ ਦਾ ਹੋਣਾ ਬਹੁਤ ਜਰੂਰੀ ਹੈ। ਅਫਸੋਸਨਾਕ ਗੱਲ ਹੈ ਕਿ ਪਿਛਲੀ ਵਾਰੀ ਰਾਜਸਭਾ ਵਿੱਚ ਕਾਂਗਰਸ ਕੋਲ ਬਹੁਮਤ ਹੋਣ ਦੇ ਬਸਵਜੂਦ ਵੀ ਉਹ ਇਸ ਕਾਨੂੰਨ ਨੂੰ ਪਾਸ ਹੋਣ ਤੋਂ ਨਹੀ ਰੋਕ ਸਕੀ।
ਸਹਿਜਧਾਰੀ ਸਿੱਖ ਪਾਰਟੀ ਦਾ ਕਿਹਣਾ ਹੈ ਕੇ ਉਹਨਾਂ ਦੇ ਕੋਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਮਸ਼ਹੂਰ ਡਾਕਟਰ ਅਤੇ ਉੱਘੇ ਸਮਾਜ ਸੇਵੀ ਹਨ ਜੋ ਅਨੰਦਪੁਰ ਸਾਹਿਬ ਸੀਟ ਲਈ ਇਕ ਯੋਗ ਉਮੀਦਵਾਰ ਹਨ। ਡਾ.ਰਾਣੂੰ ਮੋਹਾਲ਼ੀ ਹਲਕੇ ਵਿੱਚ ਅਪਨਾ ਅੱਛਾ ਨਾਮ ਰੱਖਦੇ ਹਨ ਕਿਉਕਿ ਉਹਨਾਂ ਦੀ ਇਹ ਕਰਮ ਭੂਮੀ ਹੈ ਅਤੇ ਬਹੁਗਿਣਤੀ ਮਰੀਜ ਉਹਨਾਂ ਦੇ ਮੋਹਾਲੀ ਰੋਪੜ ਚਮਕੋਰ ਸਾਹਿਬ ਵਿੱਚ ਹਨ ਅਤੇ ਨਵਾਸ਼ਹਿਰ, ਗੜਸ਼ੰਕਰ, ਬਲਾਚੋਰ ਵਿੱਚ ਬਹੁਗਿਣਤੀ ਅੈਨ.ਆਰ.ਆਈ ਲੋਕ ਸਹਿਜਧਾਰੀ ਸਿੱਖ ਹੀ ਹਨ ।
ਡਾ.ਰਾਣੂੰ ਹੋਮਿਓਪੈਥੀ ਕੌਂਸਲ ਪੰਜਾਬ ਦੇ ਚੇਅਰਮੈਨ ਰਹਿ ਚੁਕੇ ਹਨ ਅਤੇ ਲੱਗਭੱਗ 4000 ਦੇ ਕਰੀਬ ਹੋਮਿਓਪੈਥੀ ਅਤੇ ਆਯੁਰਵੇਦ ਦੇ ਡਾਕਟਰ ਵੀ ਇਸ ਹਲਕੇ ਵਿੱਚ ਉਹਨਾਂ ਲਈ ਦਮ ਭਰਦੇ ਨੇ ਜਿਸ ਕਾਰਨ ਉਹ ਬਹੁਤ ਵਧੀਆ ਲੜਾਈ ਦੇ ਸਕਦੇ ਹਨ। ਡਾ.ਰਾਣੂੰ ਦੇ ਨਾਮ ਤੇ ਕਾਂਗਰਸ ਪਾਰਟੀ ਵਿੱਚ ਓੁਮੀਦਵਾਰਾ ਦੀ ਦੋੜ ਕਾਰਨ ਪੈਦਾ ਹੋਈ ਗੁਟਬੰਦੀ ਨੂੰ ਵੀ ਬਰੇਕਾ ਲੱਗ ਜਾਣਗੀਆ।