ਵਿੱਤ ਮੰਤਰੀ ਸੀਤਾਰਮਨ ਨੇ 'ਦਾਮਾਦ' ਸ਼ਬਦ ਕਹਿ ਕੇ ਕੀਤੇ ਸ਼ਬਦੀ ਹਮਲੇ 

ਏਜੰਸੀ

ਖ਼ਬਰਾਂ, ਪੰਜਾਬ

ਵਿੱਤ ਮੰਤਰੀ ਸੀਤਾਰਮਨ ਨੇ 'ਦਾਮਾਦ' ਸ਼ਬਦ ਕਹਿ ਕੇ ਕੀਤੇ ਸ਼ਬਦੀ ਹਮਲੇ 

image

ਰਾਜ ਸਭਾ 'ਚ ਬਜਟ 'ਤੇ ਹੋਈ ਚਰਚਾ ਦਾ ਵਿੱਤ ਮੰਤਰੀ ਨੇ ਦਿਤਾ ਜਵਾਬ

ਨਵੀਂ ਦਿੱਲੀ, 12 ਫ਼ਰਵਰੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁਕਰਵਾਰ ਨੂੰ  ਰਾਜ ਸਭਾ 'ਚ ਬਜਟ 'ਤੇ ਚਰਚਾ ਦਾ ਜਵਾਬ ਦਿਤਾ | ਇਸ ਦੌਰਾਨ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਸ਼ਬਦੀ ਹਮਲੇ ਕੀਤੇ | ਉਨ੍ਹਾਂ ਨੇ 'ਦਾਮਾਦ' ਸ਼ਬਦ ਦੀ ਵਰਤੋਂ ਕਰ ਕੇ ਕਾਂਗਰਸ 'ਤੇ ਵਿਅੰਗ ਕੀਤਾ | ਇਸ 'ਤੇ ਵਿਰੋਧੀ ਧਿਰ ਨੇ ਨਾਰਾਜ਼ਗੀ ਪ੍ਰਗਟਾਈ ਤਾਂ ਵਿੱਤ ਮੰਤਰੀ ਨੂੰ  ਸਫ਼ਾਈ ਦੇਣੀ ਪਈ | 
ਸੀਤਾਰਮਨ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ  ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ  | ਸੀਤਾਰਮਨ ਨੇ ਰਾਜ ਸਭਾ 'ਚ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਸਿੱਧੇ ਤੌਰ 'ਤੇ ਗ਼ਰੀਬਾਂ ਨੂੰ  ਹੋ ਰਿਹਾ ਹੈ, ਮੱਧਮ ਵਰਗ ਨੂੰ  ਹੋ ਰਿਹਾ ਹੈ ਨਾ ਕਿ ਪੂੰਜੀਵਾਦੀ ਜਾਂ 'ਦਾਮਾਦ' ਨੂੰ  | 
ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਲਾਭ ਕਿਸ ਨੂੰ  ਮਿਲ ਰਿਹਾ ਹੈ, 'ਦਾਮਾਦ' ਨੂੰ  ਮਿਲ ਰਿਹਾ ਹੈ ਕੀ? ਕਾਂਗਰਸ ਦੇ ਹੰਗਾਮੇ ਤੋਂ ਬਾਅਦ ਨਿਰਮਲਾ ਨੇ ਕਿਹਾ ਕਿ 'ਦਾਮਾਦ' ਹਰ ਘਰ 'ਚ ਹੁੰਦਾ ਹੈ ਪਰ ਭਾਰਤੀ ਰਾਸ਼ਟਰੀ ਕਾਂਗਰਸ 'ਚ 'ਦਾਮਾਦ' ਇਕ ਵਿਸ਼ੇਸ਼ ਨਾਮ ਹੈ | ਖ਼ਬਰਾਂ ਅਨੁਸਾਰ, ਵਿੱਤ ਮੰਤਰੀ ਨੇ ਕਿਹਾ ਕਿ 2021-22 ਦਾ ਬਜਟ ਆਤਮ ਨਿਰਭਰ ਭਾਰਤ ਲਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਅਤੇ ਮਿਲੀਭਗਤ ਵਾਲੇ ਪੂੰਜੀਵਾਦ ਦਾ ਦੋਸ਼ ਲਗਾਉਣਾ ਬੇਬੁਨਿਆਦ ਹੈ | ਵਿਰੋਧੀ ਧਿਰ ਦੇ ਦੋਸ਼ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਭਾਵੇਂ ਉਹ ਗ਼ਰੀਬ ਹੋ ਜਾਂ ਫਿਰ ਉੱਦਮੀ | ਸਾਡੇ 'ਤੇ ਮਿਲੀਭਗਤ ਵਾਲੇ ਪੂੰਜੀਵਾਦ ਦਾ ਦੋਸ਼ ਲਗਾਉਣਾ ਬੇਬੁਨਿਆਦ ਹੈ |  (ਏਜੰਸੀ)

ਪਿੰਡਾਂ 'ਚ ਸੜਕਾਂ ਦਾ ਨਿਰਮਾਣ, ਸੌਭਾਗਿਆ ਯੋਜਨਾ ਦੇ ਅਧੀਨ ਹਰ ਪਿੰਡ 'ਚ ਬਿਜਲੀ, ਛੋਟੇ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਪਾਉਣ ਵਰਗੀਆਂ ਯੋਜਨਾਵਾਂ ਗਰੀਬਾਂ ਲਈ ਹਨ, ਨਾ ਕਿ ਪੂੰਜੀਪਤੀਆਂ ਲਈ | (ਏਜੰਸੀ)
 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਆਤਮ ਨਿਰਭਰ ਭਾਰਤ ਲਈ ਹੈ | (ਏਜੰਸੀ)    
----