ਸਰਕਾਰ ਜ਼ਿੱਦੀ ਰਵਈਆ ਛੱਡ ਦੇਵੇ ਤਾਂ ਹੱਲ ਹੋ ਸਕਦਾ ਹੈ ਮਾਮਲਾ: ਟਿਕੈਤ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਜ਼ਿੱਦੀ ਰਵਈਆ ਛੱਡ ਦੇਵੇ ਤਾਂ ਹੱਲ ਹੋ ਸਕਦਾ ਹੈ ਮਾਮਲਾ: ਟਿਕੈਤ

image


ਸੰਬਲ (ਉੱਤਰ ਪ੍ਰਦੇਸ਼), 12 ਜਨਵਰੀ: ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਸ਼ੁਕਰਵਾਰ ਨੂੰ  ਕਿਸਾਨ ਅੰਦੋਲਨ ਦੇ ਮੁੱਦੇ 'ਤੇ ਕਿਹਾ ਕਿ ਜੇ ਸਰਕਾਰ ਅਪਣਾ ਜ਼ਿੱਦੀ ਰਵਈਆ ਛੱਡ ਦੇਵੇ ਅਤੇ ਕਿਸਾਨਾਂ ਦੇ ਸਨਮਾਨ ਨਾਲ ਨਹੀਂ ਖੇਡਦੀ ਤਾਂ ਮਾਮਲਾ ਹੱਲ ਹੋ ਸਕਦਾ ਹੈ | ਮੁਰਾਦਾਬਾਦ ਦੇ ਬਿਲਾਰੀ ਵਿਚ ਕਿਸਾਨ ਪੰਚਾਇਤ ਵਿਚ ਜਾਂਦੇ ਸਮੇਂ ਸ਼ੁਕਰਵਾਰ ਨੂੰ  ਸੰਭਲ ਦੇ ਸਿੰਘਪੁਰ ਸੈਣੀ ਵਿਖੇ ਕਿਸਾਨਾਂ ਵਲੋਂ ਸਨਮਾਨਤ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੇ ਸਨਮਾਨ ਨਾਲ ਖੇਡਣਾ ਬੰਦ ਕਰ ਕੇ ਅਪਣਾ ਜ਼ਿੱਦੀ ਰਵਈਆ ਛੱਡ ਦੇਵੇ ਤਾਂ ਮਾਮਲਾ ਹੱਲ ਹੋ ਸਕਦਾ ਹੈ | 
ਉਨ੍ਹਾਂ ਕਿਹਾ ਕਿ ਸੱਭ ਕੁੱਝ ਸਰਕਾਰ 'ਤੇ ਨਿਰਭਰ ਕਰਦਾ ਹੈ | ਟਿਕੈਤ ਨੇ ਕਿਹਾ ਕਿ ਖੇਤੀ ਘਾਟੇ ਦਾ ਸੌਦਾ ਬਣ  ਗਈ ਹੈ ਅਤੇ ਸਰਕਾਰ ਕਹਿ ਰਹੀ ਹੈ ਕਿ ਇਸ ਵਿਚ ਲਾਭ ਹੈ, ਸਾਨੂੰ ਅਪਣਾ ਨੁਕਸਾਨ ਪਤਾ ਹੈ, ਇਸ ਲਈ ਉਹ ਇਸ ਤਰ੍ਹਾਂ ਦਾ ਰਵਈਆ ਨਾ ਅਪਣਾਵੇ |
ਵਿਦੇਸ਼ੀ ਲੋਕਾਂ ਦੇ ਅੰਦੋਲਨ ਦੇ ਸਮਰਥਨ 'ਤੇ ਨਰੇਸ਼ ਟਿਕੈਤ ਨੇ ਕਿਹਾ ਕਿ ਸਾਡਾ ਵਿਦੇਸ਼ ਨਾਲ ਸਾਡਾ ਕੋਈ ਮਤਲਬ ਨਹੀਂ ਹੈ | ਇਹੀ ਸਾਨੂੰ ਕਹਿਣਾ ਹੈ ਭਾਵੇਂ ਗੱਲ ਵਿਦੇਸ਼ਾਂ ਵਿਚ ਜਾਂਦੀ ਹੈ ਅਤੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਨੌਬਤ ਕਿਉਂ ਲਿਆ ਰਹੇ ਹਾਂ? (ਪੀਟੀਆਈ)