ਪਾਰਲੀਮੈਂਟ 'ਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਮਾਰਾਂਗੇ ਹਾਅ ਦਾ ਨਾਹਰਾ

ਏਜੰਸੀ

ਖ਼ਬਰਾਂ, ਪੰਜਾਬ

ਪਾਰਲੀਮੈਂਟ 'ਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਮਾਰਾਂਗੇ ਹਾਅ ਦਾ ਨਾਹਰਾ

image

ਸਿੰਘੂ ਬਾਰਡਰ, ਦਿੱਲੀ, 12 ਫ਼ਰਵਰੀ (ਇਸਮਾਈਲ ਏਸ਼ੀਆ) : ਮੁਸਲਿਮ ਫ਼ੈਡਰੇਸ਼ਨ ਆਫ਼ ਪੰਜਾਬ ਵਲੋਂ ਪਹਿਲੇ ਦਿਨ ਤੋਂ ਹੀ ਕੁਡਲੀ ਤੇ ਸਿੰਘੂ ਬਾਰਡਰ ਉਤੇ ਪੰਜਾਬ ਸਮੇਤ ਮਾਲੇਰਕੋਟਲਾ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ ਵਲੋਂ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਮੋਰਚੇ ਨੂੰ  ਹੋਰ ਮਜ਼ਬੂਤ ਕਰਨ ਲਈ ਮੁਸਲਿਮ ਫ਼ੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਮੁਬੀਨ ਫ਼ਾਰੂਕੀ ਅਤੇ ਉਨ੍ਹਾਂ ਦੇ ਸਾਥੀਆਂ  ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਲਈ ਉਨ੍ਹਾਂ ਵਲੋਂ  ਕਠੂਆ ਬਲਾਤਕਾਰ ਤੇ ਕਾਤਲ ਮਾਮਲੇ ਵਿਚ ਪੀੜਤ ਪਰਵਾਰ ਨੂੰ  ਕਿਸਾਨ ਮੋਰਚੇ ਦੀ ਸਟੇਜ ਉਤੇ ਆ ਕੇ ਕਿਸਾਨਾਂ ਦੀ ਡੱਟ ਕੇ ਹਿਮਾਇਤ ਕਿਤੀ ਜਿਸ ਨੂੰ  ਪ੍ਰਧਾਨ ਮੁਬੀਨ ਫ਼ਾਰੂਕੀ ਵਲੋਂ ਲਿਆਂਦਾ ਗਿਆ ਸੀ ਉਥੇ ਹੀ ਹੁਣ ਕੇਰਲ ਅਤੇ ਤਾਮਿਲਨਾਡੂ ਦੇ 3 ਮੈਂਬਰ ਪਾਰਲੀਮੈਂਟ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ  ਧਰਨੇ ਵਾਲੀ ਥਾਂ ਕੁੰਡਲੀ ਸਿੰਘੂ ਬਾਰਡਰ ਆਉਣ ਅਤੇ ਕਿਸਾਨਾਂ ਨੂੰ  ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਵਲੋਂ ਬੇਨਤੀ ਕੀਤੀ ਗਈ ਜਿਸਨੂੰ ਪ੍ਰਵਾਨ ਕਰਦੇ ਹੋਏ 3 ਮੈਂਬਰ ਪਾਰਲੀਮੈਂਟ ਮੈਂਬਰਾਂ ਜਨਾਬ ਈ.ਟੀ ਬਸ਼ੀਰ ਸਾਹਿਬ (ਕੇਰਲਾ), ਪੀ.ਵੀ ਅਬਦੁਲ ਵਹਾਬ ਸਾਹਿਬ (ਕੇਰਲਾ) ਅਤੇ ਨਵਾਸ ਗਨੀ ਸਾਬ (ਤਾਮਿਲਨਾਡੂ) ਵਲੋਂ ਕਿਸਾਨ ਮੋਰਚੇ ਵਿਖੇ ਪਹੁੰਚ ਕੇ ਕਿਸਾਨਾਂ ਨੂੰ  ਆ ਰਹੀਆਂ ਦਿੱਕਤਾਂ ਨੂੰ  ਦੇਖਿਆ ਅਤੇ ਕਿਸਾਨਾਂ ਦੇ ਹੱਕ ਵਿਚ ਪਹਿਲਾਂ ਨਾਲੋਂ ਵੀ ਹੋਰ ਵੱਡੇ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਗਈ | 
   ਕੇਰਲਾ ਤੋਂ ਕਿਸਾਨਾਂ ਦੇ ਸੰਗਠਨ ਨੂੰ  ਜਲਦੀ ਹੀ ਦਿੱਲੀ ਵਿਖੇ ਕਿਸਾਨ ਮੋਰਚੇ ਨਾਲ ਜੋੜਨ ਦਾ ਵਾਅਦਾ ਕੀਤਾ ਗਿਆ  | ਇਸ ਮੌਕੇ ਤਿੰਨਾਂ ਮੈਂਬਰ ਪਾਰਲੀਮੈਂਟ ਨੇ ਮੁਸਲਿਮ ਫ਼ੈਡਰੇਸ਼ਨ ਦੀ ਸਟਾਲ ਤੋਂ ਜਿਥੇ ਕਿਸਾਨਾਂ ਲਈ ਮਿੱਠੇ ਚਾਵਲ ਵਰਤਾਉਣ ਦੀ ਸੇਵਾ ਵੀ  ਨਿਭਾਈ ਗਈ ਉਥੇ ਹੀ ਵੱਖੋ-ਵੱਖ ਸਟਾਲਾਂ 'ਤੇ ਜਾ ਕੇ ਉਨ੍ਹਾਂ ਅਤੇ ਕਿਸਾਨਾਂ ਦੇ ਰਹਿਣ ਸਬੰਧੀ ਸਮੱਸਿਆਵਾਂ ਨੂੰ  ਵੇਖਿਆ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਨੂੰ  ਪਾਰਲੀਮੈਂਟ ਵਿਚ ਬੁਲੰਦ ਕਰਨਗੇ | ਇਸ ਮੌਕੇ ਕੇਰਲ ਅਤੇ ਤਾਮਿਲਨਾਡੂ ਤੋਂ ਆਏ ਪਾਰਲੀਮੈਂਟ ਮੈਂਬਰਾਂ ਦਾ ਮੁਸਲਿਮ ਫ਼ੈੱਡਰੇਸ਼ਨ ਆਫ਼ ਪੰਜਾਬ ਵਲੋਂ ਉਨ੍ਹਾਂ ਨੂੰ  ਸਿਰੋਪਾਉ ਪਾ ਕੇ ਸਨਮਾਨਤ ਕੀਤਾ ਗਿਆ | ਕਿਸਾਨ ਮੋਰਚੇ ਦੇ ਆਗੂਆਂ ਵਲੋਂ ਇਸ ਉਪਰਾਲੇ ਲਈ ਸਾਰੀਆਂ ਦਾ ਧਨਵਾਦ ਕੀਤਾ ਗਿਆ  |   
ਫੋਟੋ ਐਸਉਸੀ 12-08