ਪ੍ਰਧਾਨ ਮੰਤਰੀ ਨੇ 'ਭਾਰਤ ਮਾਤਾ ਦਾ ਇਕ ਟੁਕੜਾ' ਚੀਨ ਨੂੰ  ਦਿਤਾ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨੇ 'ਭਾਰਤ ਮਾਤਾ ਦਾ ਇਕ ਟੁਕੜਾ' ਚੀਨ ਨੂੰ  ਦਿਤਾ : ਰਾਹੁਲ

image

image

image

ਕਿਹਾ, ਪ੍ਰਧਾਨ ਮੰਤਰੀ ਚੀਨ ਸਾਹਮਣੇ ਝੁੱਕ ਗਏ ਅਤੇ ਫ਼ੌਜੀਆਂ ਦੀ ਸ਼ਹਾਦਤ ਨਾਲ ਕੀਤਾ ਧੋਖਾ


ਨਵੀਂ ਦਿੱਲੀ, 12 ਫ਼ਰਵਰੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ  ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਭਾਰਤ ਮਾਤਾ ਦਾ ਇਕ ਟੁਕੜਾ' ਚੀਨ ਨੂੰ  ਦੇ ਦਿਤਾ | ਉਨ੍ਹਾਂ ਇਹ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚੀਨ ਸਾਹਮਣੇ ਝੁੱਕ ਗਏ ਅਤੇ ਉਨ੍ਹਾਂ ਨੇ ਫ਼ੌਜੀਆਂ ਦੀ ਸ਼ਹਾਦਤ ਨਾਲ ਧੋਖਾ ਕੀਤਾ ਹੈ | 
ਕਾਂਗਰਸ ਨੇਤਾ ਨੇ ਕਿਹਾ ਕਿ ਵੀਰਵਾਰ ਨੂੰ  ਰਖਿਆ ਮੰਤਰੀ ਨੇ ਦੋਹਾਂ ਸਦਨਾਂ 'ਚ ਬਿਆਨ ਦਿਤਾ | ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ  ਸਪੱਸ਼ਟ ਕਰਨ ਦੀ ਲੋੜ ਹੈ | ਪਹਿਲੀ ਗੱਲ ਇਹ ਹੈ ਕਿ ਇਸ ਰੇੜਕੇ ਦੇ ਸ਼ੁਰੂਆਤ ਤੋਂ ਹੀ ਭਾਰਤ ਦਾ ਇਹ ਰੁਖ਼ ਰਿਹਾ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰਖਿਆ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਸੀਂ ਫਿੰਗਰ 4 ਤੋਂ ਫਿੰਗਰ 3 ਤਕ ਆ ਗਏ | 
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਸਰਹੱਦ ਚੀਨ ਨੂੰ  ਕਿਉਂ ਦਿਤੀ? ਇਸ ਦਾ ਜਵਾਬ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਨੇ ਦੇਣਾ ਹੈ | ਦੇਪਸਾਂਗ ਇਲਾਕੇ 'ਚ ਚੀਨ ਸਾਡੀ ਸਰਹੱਦ ਅੰਦਰ ਆਇਆ ਹੈ | ਇਸ ਬਾਰੇ ਰਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ |
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਵਿੱਤਰ ਜ਼ਮੀਨ ਚੀਨ ਨੂੰ  ਦੇ ਦਿਤੀ ਹੈ, ਉਨ੍ਹਾਂ ਨੇ ਭਾਰਤ ਮਾਤਾ ਦਾ ਇਕ ਟੁਕੜਾ ਚੀਨ ਨੂੰ  ਦੇ ਦਿਤਾ ਹੈ | 
ਦਸਣਯੋਗ ਹੈ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ  ਸੰਸਦ ਦੇ ਦੋਹਾ ਸਦਨਾਂ ਨੂੰ  ਦਸਿਆ ਕਿ ਚੀਨ ਨਾਲ ਪੈਂਗੋਗ ਝੀਲ ਦੇ ਉੱਤਰ ਅਤੇ ਦੱਖਣ ਕਿਨਾਰਿਆਂ 'ਤੇ ਫ਼ੌਜੀਆਂ