ਬਹਾਦੁਰਗੜ੍ਹ 'ਚ ਦਲਾਲ ਖਾਪ ਦੀ ਮਹਾਪੰਚਾਇਤ 'ਚ ਪਹੁੰਚੇ ਰਾਕੇਸ਼ ਟਿਕੈਤ ਤੇ ਗੁਰਨਾਮ ਚੜੂਨੀ
ਬਹਾਦੁਰਗੜ੍ਹ 'ਚ ਦਲਾਲ ਖਾਪ ਦੀ ਮਹਾਪੰਚਾਇਤ 'ਚ ਪਹੁੰਚੇ ਰਾਕੇਸ਼ ਟਿਕੈਤ ਤੇ ਗੁਰਨਾਮ ਚੜੂਨੀ
ਮਹਾਪੰਚਾਇਤ 'ਚ ਵੇਖਣ ਨੂੰ ਮਿਲਿਆ ਭਾਰੀ ਇਕੱਠ
ਬਹਾਦੁਰਗੜ੍ਹ, 12 ਫ਼ਰਵਰੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ ਵਿਚਕਾਰ ਸ਼ੁਕਰਵਾਰ ਨੂੰ ਝੱਜਰ ਦੀ ਵੱਡੀ ਦਲਾਲ ਖਾਪ 84 ਦੀ ਮਹਾਪੰਚਾਇਤ ਹੋਈ | ਬਹਾਦੁਰਗੜ੍ਹ ਬਾਈਪਾਸ 'ਤੇ ਦਲਾਲ ਖਾਪ ਵਲੋਂ ਕਰਵਾਈ ਮਹਾਪੰਚਾਇਤ 'ਚ ਭਾਰੀ ਇਕੱਠ ਵੇਖਣ ਨੂੰ ਮਿਲਿਆ | ਇਸ ਮੌਕੇ ਰਾਕੇਸ਼ ਟਿਕੈਤ ਤੇ ਗੁਰਨਾਮ ਸਣੇ ਕਈ ਹੋਰ ਕਿਸਾਨ ਆਗੂ ਪਹੁੰਚੇ ਹੋਏ ਸਨ |
ਗੁਰਨਾਮ ਚੜੂਨੀ ਨੇ ਕਿਹਾ ਕਿ ਆਰਐੱਸਐੱਸ ਵਾਲੇ ਆਜ਼ਾਦੀ ਦੇ ਵੀ ਵਿਰੁਧ ਸਨ ਅਤੇ ਇਨ੍ਹਾਂ ਦਾ ਦੇਸ਼ ਦੀ ਆਜ਼ਾਦੀ 'ਚ ਕੋਈ ਯੋਗਦਾਨ ਨਹੀਂ ਹੈ | ਅੱਜ ਇਹ ਦੇਸ਼ ਦੇ ਠੇਕੇਦਾਰ ਬਣ ਰਹੇ ਹਨ | ਅੱਜ ਇਹ ਸਾਨੂੰ ਲੜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਲੜਾਈ ਆਰਥਕ ਆਜ਼ਾਦੀ ਦੀ ਹੈ ਅਤੇ ਅਸੀਂ ਸਿਰਫ਼ ਫ਼ਸਲ ਦਾ ਘੱਟ ਤੋਂ ਘੱਟ ਰੇਟ ਮੰਗ ਰਹੇ ਹਨ | ਮੋਦੀ ਝੂਠੇ ਸੀ ਤੇ ਹਮੇਸ਼ਾ ਰਹਿਣਗੇ | ਬਾਜਪਾ ਆਗੂ ਸਾਡੇ ਪਿੰਡ 'ਚ ਆਏ ਤਾਂ ਇਨ੍ਹਾਂ ਨੂੰ ਵੜਨ ਨਹੀਂ ਦੇਵਾਂਗੇ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਪਣੀ ਜ਼ਿੱਦ 'ਤੇ ਅੜੀ ਹੈ | ਇਹ ਚੰਗੀ ਗੱਲ ਨਹੀਂ ਹੈ | ਹਰਿਆਣਾ ਦੇ ਲੋਕ ਹੁਣ ਜਾਗ ਚੁਕੇ ਹਨ ਅਤੇ ਦੇਸ਼ 'ਚ ਅੰਦੋਲਨ ਫੈਲ ਰਿਹਾ ਹੈ | (ਏਜੰਸੀ)