2020 ’ਚ ਛੇ ਲੱਖ ਅਸਥਾਈ ਵੀਜ਼ਾ ਧਾਰਕਾਂ ਨੇ ਆਸਟਰੇਲੀਆ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

2020 ’ਚ ਛੇ ਲੱਖ ਅਸਥਾਈ ਵੀਜ਼ਾ ਧਾਰਕਾਂ ਨੇ ਆਸਟਰੇਲੀਆ ਛਡਿਆ

image

ਪਰਥ, 12 ਫ਼ਰਵਰੀ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਨੇ 2020 ਵਿਚ 600,000 ਦੇ ਲਗਭਗ ਅਸਥਾਈ ਵੀਜ਼ਾ ਧਾਰਕਾਂ ਦੀ ਕਟੌਤੀ ਕੀਤੀ। ਜਿਸ ਕਾਰਨ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸਟਰੀ ਵਿਦਿਆਰਥੀਆਂ ਸਮੇਤ ਬਹੁਤ ਸਾਰੇ ਵੀਜ਼ਾ ਧਾਰਕ ਰਵਾਨਾ ਹੋ ਗਏ। ਛੇ ਲੱਖ ਪ੍ਰਵਾਸੀ ਜੋ ਵਾਪਸ ਚਲੇ ਗਏ, ਉਨ੍ਹਾਂ ਵਿਚੋਂ ਤਕਰੀਬਨ 41,000 ਭਾਰਤ ਤੋਂ ਆਏ ਸਨ ਅਤੇ ਇਹ ਆਸਟਰੇਲੀਆ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਆਬਾਦੀਵਿਚ ਆਈ ਸਭ ਤੋਂ ਵੱਡੀ ਗਿਰਾਵਟ ਹੈ। 
ਵਾਪਸ ਪਰਤਣ ਵਾਲਿਆਂ ’ਚ ਅਸਥਾਈ ਵੀਜ਼ਾ ਧਾਰਕ ਸਮੇਤ ਸੈਲਾਨੀ, ਛੁੱਟੀਆਂ ਮਨਾਉਣ ਵਾਲੇ, ਅੰਤਰਰਾਸਟਰੀ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਵੀਜ਼ਾ ਧਾਰਕ ਸ਼ਾਮਲ ਹਨ। ਕੁੱਝ ਆਰਥਕ ਮਾਹਿਰਾਂ ਦਾ ਮੰਨਣਾ ਹੈ ਪਿਛਲੇ ਸਾਲ ਆਸਟਰੇਲੀਆ ’ਚੋਂ ਇਕ ਵਿਸਾਲ ਗਿਣਤੀ ਵਿਚ ਪ੍ਰਵਾਸੀਆਂ ਦਾ ਵਾਪਸ ਮੁੜਨਾ ਹੋਇਆ ਸੀ ਜਿਸ ਨਾਲ ਦੇਸ ’ਚ ਆਰਥਕ ਪ੍ਰੇਸਾਨੀ ਵਧਣ ਦਾ ਖ਼ਤਰਾ ਹੈ । ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਗਿਰਾਵਟ ਦੇ ਮੁੱਖ ਚਾਲਕ ਸੈਲਾਨੀ ਅਤੇ ਕੰਮ ਕਰਨ ਵਾਲੇ ਸਨ, ਇਸ ਤੋਂ ਇਲਾਵਾਲਗਭਗ 120,000 ਬਿ੍ਰਜਿੰਗ (ਆਰਜ਼ੀ) ਵੀਜ਼ਾ ਧਾਰਕ ਸਨ।  ਪਿਛਲੇ ਸਾਲ ਦਸੰਬਰ ਮਹੀਨੇ ਵਿਚ 2019 ਦੇ ਇਸੇ ਅਰਸੇ ਦੇ ਮੁਕਾਬਲੇ 31,000 ਘੱਟ ਵਿਦਿਆਰਥੀ ਵੀਜ਼ਾ ਧਾਰਕ ਸਨ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਾਰਚ ਵਿਚ ਮਹਾਂਮਾਰੀ ਫੈਲਣ ਤੋਂ ਬਾਅਦ ਤਿੰਨ ਮਹੀਨਿਆਂ ਵਿਚ ਸੱਭ ਤੋਂ ਤੇਜ਼ ਗਿਰਾਵਟ ਆਈ, ਜਿਸ ਵਿਚ ਤਕਰੀਬਨ 143,000 ਵੀਜ਼ਾ ਧਾਰਕ ਦੇਸ਼ ਤੋਂ ਬਾਹਰ ਨਿਕਲੇ ।