ਆਰਥਕ ਸੰਕਟ ਤੋਂ ਉਭਰਨ ਲਈ ਭਾਰਤ ਤੋਂ ਹੁਨਰਮੰਦ ਲੋਕਾਂ ਨੂੰ ਆਕਰਸ਼ਤ ਕਰਨ ਦੀ ਯੋਜਲਾ ਬਣਾ ਰਿਹੈ ਦਖਣੀ ਅਫ਼

ਏਜੰਸੀ

ਖ਼ਬਰਾਂ, ਪੰਜਾਬ

ਆਰਥਕ ਸੰਕਟ ਤੋਂ ਉਭਰਨ ਲਈ ਭਾਰਤ ਤੋਂ ਹੁਨਰਮੰਦ ਲੋਕਾਂ ਨੂੰ ਆਕਰਸ਼ਤ ਕਰਨ ਦੀ ਯੋਜਲਾ ਬਣਾ ਰਿਹੈ ਦਖਣੀ ਅਫ਼ਰੀਕਾ

image

ਜੋਹਾਨਸਬਰਗ, 12 ਫ਼ਰਵਰੀ : ਦਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿਨ੍ਹਾਂ ’ਤੇ ਉਨ੍ਹਾਂ ਦਾ ਦੇਸ਼ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਆਰਥਕ ਸੰਕਟ ਤੋਂ ਉਭਰਨ ਲਈ ਕੁਸ਼ਲ ਲੋਕਾਂ ਨੂੰ ਆਕਰਸ਼ਤ ਕਰਨ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰ ਰਿਹਾ ਹੈ। ਰਾਸ਼ਟਰਪਤੀ ਨੇ ਵੀਰਵਾਰ ਸ਼ਾਮ ਨੂੰ ਦੇਸ਼ ਦੇ ਨਾਮ ਅਪਣੇ ਸੰਬੋਧਨ ਵਿਚ ਇਹ ਗੱਲ ਕਹੀ। 
ਉਨ੍ਹਾਂ ਕਿਹਾ, ‘‘ਸਾਡੇ ਵੀਜ਼ਾ ਅਤੇ ਇਮੀਗ੍ਰੇਸ਼ਨ ਖੇਤਰ ’ਚ ਸੁਧਾਰ ਲਈ ਸੰਬਧਿਤ ਵਿਭਾਗਾਂ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ, ਤਾਕਿ ਹੁਨਰ ਨੂੰ ਆਕਰਸ਼ਤ ਕੀਤਾ ਜਾ ਸਕੇ ਅਤੇ ਸੈਰ ਸਪਾਟੇ ਨੂੰ ਵਿਕਸਿਤ ਕੀਤਾ ਜਾ ਸਕੇ। 
ਰਾਸ਼ਟਰਪਤੀ ਨੇ ਕਿਹਾ, ‘‘ਕੌਮਾਂਤਰੀ ਆਵਾਜਾਈ ਦੇ ਸ਼ੁਰੂ ਹੋਣ ’ਤੇ ਅਸੀਂ ਚੀਨ, ਭਾਰਤ, ਨਾਈਜ਼ੀਰੀਆ, ਕੀਨੀਆ ਅਤੇ ਦੱਸ ਹੋਰ ਦੇਸ਼ਾਂ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਆਕਰਸ਼ਤ ਕਰਨ ਲਈ ਈ-ਵੀਜ਼ਾ ਪ੍ਰੋਗਰਾਮ ਸ਼ੁਰੂ ਕਰਾਂਗੇ।
ਦਖਣੀ ਅਫ਼ਰੀਕਾ ’ਚ 150 ਤੋਂ ਵੱਧ ਭਾਰਤੀ ਕੰਪਨੀਆਂ ਮੌਜੂਦ ਹਨ ਅਤੇ ਵਿਆਪਕ ਖੇਤਰਾਂ ’ਚ ਕੁਸ਼ਲ ਵਿਕਾਸ ’ਚ ਯੋਗਦਾਨ ਦੇ ਰਹੀਆਂ ਹਨ। ਟਾਟਾ ਸਮੂਹ ਅਤੇ ਆਟੋਮੋਟਿਵ ਨਿਰਮਾਤਾ ਮਹਿੰਦਰਾ ਹੁਨਰ ਤਬਦੀਲੀ ਦੇ ਖੇਤਰ ’ਚ ਮੋਹਰੀ ਹਨ। ਸੈਰ ਸਪਾਟਾ ਦੇ ਮਾਮਲੇ ’ਚ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਥੇ ਵੱਡੀ ਗਿਣਤੀ ’ਚ ਸੈਲਾਨੀ ਦਖਣੀ ਅਫ਼ਰੀਕਾ ਆਉਂਦੇ ਹਨ। 
ਅਪਣੇ ਸੰਬੋਧਨ ’ਚ ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਮਹਾਂਮਾਰੀ ਨੂੰ ਮਾਤ ਦੇਣ ਦੇਸ਼ ਦੀ ਪਹਿਲੀ ਤਰਜੀਹ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਪਹਿਲੇ ਗੇੜ੍ਹ ਦੇ ਟੀਕਾਕਰਨ ਪ੍ਰੋਗਰਾਮ ਦਾ ਵੀ ਵੇਰਵਾ ਦਿਤਾ। ਪਹਿਲੇ ਗੇੜ੍ਹ ’ਚ ਹੈਲਥ ਵਰਕਰਾਂ ਅਤੇ ਫ਼ਰੰਟ ਲਾਈਨ ਦੇ ਹੋਰ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ।     
    (ਪੀਟੀਆਈ)