ਰਾਜ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ ਪੂਰਾ, 99 ਫ਼ੀ ਸਦੀ ਹੋਇਆ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਰਾਜ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ ਪੂਰਾ, 99 ਫ਼ੀ ਸਦੀ ਹੋਇਆ ਕੰਮ

image

image

ਨਵੀਂ ਦਿੱਲੀ, 12 ਫ਼ਰਵਰੀ: ਰਾਜ ਸਭਾ ਵਿਚ 29 ਜਨਵਰੀ ਨੂੰ  ਸ਼ੁਰੂ ਹੋਏ ਬਜਟ ਸੈਸ਼ਨ ਦਾ ਪਹਿਲਾ ਗੇੜ ਸ਼ੁਕਰਵਾਰ ਨੂੰ  ਪੂਰਾ ਹੋ ਗਿਆ ਅਤੇ ਇਸ ਸਮੇਂ ਦੌਰਾਨ ਸਦਨ ਵਿਚ 99 ਫ਼ੀ ਸਦੀ ਕੰਮ ਹੋਇਆ ਸੀ | ਅੱਜ ਉਪਰਲੇ ਸਦਨ ਵਿਚ ਬਜਟ 'ਤੇ ਵਿਚਾਰ ਵਟਾਂਦਰਾ ਪੂਰਾ ਕਰਨ ਤੋਂ ਬਾਅਦ ਇਹ ਬੈਠਕ ਮੁਲਤਵੀ ਕਰ ਦਿਤੀ ਗਈ | ਬਜਟ ਸੈਸ਼ਨ ਦਾ ਦੂਜਾ ਗੇੜ 8 ਮਾਰਚ ਨੂੰ  ਸ਼ੁਰੂ ਹੋਵੇਗਾ ਅਤੇ ਪਹਿਲਾਂ ਤੋਂ ਨਿਰਧਾਰਤ ਕੀਤੇ ਪ੍ਰੋਗਰਾਮ ਅਨੁਸਾਰ 8 ਅਪ੍ਰੈਲ ਤਕ ਚਲੇਗਾ | ਸਪੀਕਰ ਐਮ ਵੈਂਕਈਆ ਨਾਇਡੂ ਨੇ ਉਪਰਲੇ ਸਦਨ ਦੀ ਬੈਠਕ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਕਿ ਇਸ ਗੇੜ 'ਤੇ ਸਦਨ ਵਿਚ 99 ਫ਼ੀ ਸਦੀ ਕੰਮ ਹੋਇਆ | ਉਨ੍ਹਾਂ ਕਿਹਾ ਕਿ ਮੌਜੂਦਾ ਹਫ਼ਤੇ ਵਿਚ ਸਦਨ ਵਿਚ 113 ਫ਼ੀ ਸਦੀ ਅਤੇ ਪਿਛਲੇ ਹਫ਼ਤੇ  ਵਿਚ 82 ਫ਼ੀ ਸਦੀ ਕੰਮਕਾਜ ਹੋਇਆ | ਨਾਇਡੂ ਨੇ ਕਿਹਾ ਕਿ ਇਸ ਅਰਸੇ ਦੌਰਾਨ ਰਾਸ਼ਟਰਪਤੀ ਦੇ ਧਨਵਾਦ ਪ੍ਰਸਤਾਵ ਅਤੇ ਬਜਟ ਉੱਤੇ ਲੰਮੀ ਚਰਚਾ ਹੋਈ ਜਿਸ ਵਿਚ ਕਰੀਬ 100 ਮੈਂਬਰਾਂ ਨੇ ਹਿੱਸਾ ਲਿਆ |
ਉਨ੍ਹਾਂ ਕਿਹਾ ਕਿ ਸੈਸ਼ਨ ਦੇ ਇਸ ਗੇੜ ਵਿਚ ਜਨਤਕ ਮਹੱਤਤਾ ਵਾਲੇ ਵਿਸ਼ਿਆਂ ਤਹਿਤ 88 ਮੁੱਦੇ ਚੁੱਕੇ ਗਏ ਸਨ, ਜਿਨ੍ਹਾਂ ਵਿਚੋਂ 56 ਵਿਸ਼ੇ ਜ਼ੀਰੋ ਟਾਈਮ ਅਧੀਨ ਅਤੇ 32 ਵਿਸ਼ੇ ਵਿਸ਼ੇਸ਼ ਤੌਰ 'ਤੇ ਚੁੱਕੇ ਗਏ ਸਨ |  (ਏਜੰਸੀ)