ਕਾਰਪੋਰੇਸ਼ਨਾਂ ਤੇ ਮਿਊਾਸਪਲ ਕਮੇਟੀ ਚੋਣਾਂ ਦਾ ਖੁਲ੍ਹਾ ਚੋਣ ਪ੍ਰਚਾਰ 5 ਵਜੇ ਬੰਦ ਹੋਇਆ

ਏਜੰਸੀ

ਖ਼ਬਰਾਂ, ਪੰਜਾਬ

ਕਾਰਪੋਰੇਸ਼ਨਾਂ ਤੇ ਮਿਊਾਸਪਲ ਕਮੇਟੀ ਚੋਣਾਂ ਦਾ ਖੁਲ੍ਹਾ ਚੋਣ ਪ੍ਰਚਾਰ 5 ਵਜੇ ਬੰਦ ਹੋਇਆ

image

ਵੋਟਾਂ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵੇਜ ਤਕ


ਚੰਡੀਗੜ੍ਹ, 12 ਫ਼ਰਵਰੀ (ਜੀ.ਸੀ. ਭਾਰਦਵਾਜ): ਪੰਜਾਬ ਦੀਆਂ 8 ਕਾਰਪੋਰੇਸ਼ਨਾਂ ਤੇ 109 ਮਿਊਾਸਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਲਈ ਐਤਵਾਰ 14 ਫ਼ਰਵਰੀ ਨੂੰ  ਪੈਣ ਵਾਲੀਆਂ ਵੋਟਾਂ ਵਾਸਤੇ ਪਾਰਟੀ ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਖੁਲ੍ਹਾ ਪ੍ਰਚਾਰ ਅੱਜ ਸ਼ਾਮ 5 ਵਜੇ ਬੰਦ ਹੋ ਗਿਆ ਅਤੇ ਭਲਕੇ ਘਰੋ-ਘਰੀ ਜਾ ਕੇ ਮੇਲ-ਮਿਲਾਪ ਕੀਤਾ ਜਾ ਸਕਦਾ ਹੈ | ਕੁਲ 39,15,280 ਵੋਟਰ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਕਰਨਗੇ | ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ  ਕੀਤੀ ਜਾਵੇਗੀ | 
ਲਗਭਰ 18,000 ਤੋਂ ਵੱਧ ਕਰਮਚਾਰੀ, ਚੋਣ ਸਮੱਗਰੀ ਲੈ ਕੇ ਭਲਕੇ ਸ਼ਾਮ ਤਕ ਕਰੜੀ ਸੁਰੱਖਿਆ ਹੇਠ 4102 ਬੂਥਾਂ ਉਤੇ ਚੋਣ ਡਿਊਟੀ ਨਿਭਾਉਣਗੇ | ਪੰਜਾਬ ਵਿਚ ਮਾੜੀ ਕਾਨੂੰਨ ਵਿਵਸਥਾ ਅਤੇ ਵਿਸ਼ੇਸ਼ ਕਰ ਕੇ ਮੌਜੂਦਾ ਕਿਸਾਨ ਅੰਦੋਲਨ ਦੇ ਚਲਦਿਆਂ ਬੀ.ਜੇ.ਪੀ. ਨੇਤਾਵਾਂ ਉਤੇ ਹਮਲਿਆਂ ਦੀ ਘਟਨਾਵਾਂ ਵਾਪਰਨ ਕਾਰਨ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਸਰਕਾਰੀ ਮਸ਼ਨੀਰੀ ਤੇ ਪੁਲਿਸ ਦਾ ਕੀਤਾ ਜਾ ਰਹੇ ਦੋਸ਼ਾਂ ਦੇ ਪਿਛੋਕੜ ਵਿਚ ਸਾਰੀਆਂ ਵਿਰੋਧੀ ਧਿਰਾਂ ਦੇ ਵਫ਼ਦ ਚੋਣ ਕਮਿਸ਼ਨਰ ਜਗਪਾਲ ਸੰਧੂ ਨੂੰ  ਦੋ-ਦੋ ਵਾਰੀ ਮਿਲੇ ਹਨ | ਇਸ ਤੋਂ ਇਲਾਵਾ ਅਕਾਲੀ ਦਲ, ''ਆਪ'' ਤੇ ਭਾਜਪਾ ਦੇ ਉੱਚ ਪਧਰੀ ਡੈਲੀਗੇਸ਼ਨ ਸੂਬੇ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ  ਵੀ ਮਿਲੇ ਹਨ | ਇਨ੍ਹਾਂ ਵਿਰੋਧੀ ਧਿਰਾਂ ਵੀ ਮੰਗ ਸੀ ਕਿ ਪੰਜਾਬ ਪੁਲਿਸ ਦੀ ਥਾਂ, ਸੁਰੱਖਿਆ ਵਾਸਤੇ ਅਤੇ ਚੋਣਾਂ ਨੇਪਰੇ ਚਾੜ੍ਹਨ ਲਈ, ਕੇਂਦਰੀ ਫ਼ੋਰਸ ਲਾਈ ਜਾਵੇ | ਬੀਤੇ ਕਲ ਕੇਂਦਰ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਇਕ ਉੱਚ ਪਧਰੀ ਵਫ਼ਦ ਫਿਰ ਦੂਜੀ ਵਾਰੀ ਰਾਜਪਾਲ ਨੂੰ  ਮਿਲਿਆ ਤੇ ਦਸਿਆ ਕਿ ਪਾਰਟੀ ਨੇਤਾਵਾਂ ਤੇ ਵਰਕਰਾਂ ਉਤੇ 20 ਤੋਂ ਵੱਧ ਹਮਲੇ ਹੋਏ ਹਨ, ਕੇਂਦਰੀ ਬਲ ਤੈਨਾਤ ਕੀਤੇ ਜਾਣ | 
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਨੋਡਲ ਅਧਿਕਾਰੀ ਏ.ਡੀ.ਜੀ.ਪੀ. ਸ਼ਸ਼ੀ ਪ੍ਰਭਾ ਤ੍ਰੇਵੇਦੀ ਨੇ ਦਸਿਆ ਕਿ ਅੱਜ ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪੁਲਿਸ ਮੁਖੀਆਂ, ਡੀ.ਆਈ.ਜੀ., ਰੇਜ਼ ਅਫ਼ਸਰਾਂ ਦੀ ਵੀਡੀਉ ਕਾਨਫ਼ਰੰਸ ਵਿਚ ਸਖ਼ਤ ਹਦਾਇਤ ਕੀਤੀ ਹੈ ਕਿ ਵੋਟਰਾਂ ਜਾਂ ਉਮੀਦਵਾਰਾਂ ਨੂੰ  ਡਰਾਉਣ ਧਮਕਾਉਣ ਦੀਆਂ ਘਟਨਾਵਾਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਚੋਣਾਂ ਨਿਰਪੱਖ ਤੇ ਆਜ਼ਾਦਾਨਾ ਮਾਹੌਲ ਵਿਚ ਕਰਵਾਇਆ ਜਾਣ |