ਸਥਾਈ ਲੋਕ ਅਦਾਲਤਾਂ ਦੇ ਲਾਭ ਸਬੰਧੀ ਵਿਦਿਆਰਥੀਆਂ ਨਾਲ ਵੈਬੀਨਾਰ

ਏਜੰਸੀ

ਖ਼ਬਰਾਂ, ਪੰਜਾਬ

ਸਥਾਈ ਲੋਕ ਅਦਾਲਤਾਂ ਦੇ ਲਾਭ ਸਬੰਧੀ ਵਿਦਿਆਰਥੀਆਂ ਨਾਲ ਵੈਬੀਨਾਰ

image

ਸੰਗਰੂਰ, 12 ਫ਼ਰਵਰੀ (ਭੁੱਲਰ) : ਅੱਜ ਸ਼੍ਰੀਮਤੀ ਨੀਤਿਕਾ ਵਰਮਾ, ਸਿਵਲ ਜੱਜ਼ ਸੀਨੀਅਰ ਡਿਵੀਜ਼ਨ -ਸਹਿਤ- ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਅਕਾਲ ਕਾਲਜ ਆਫ ਐਜੁਕੇਸ਼ਨ, ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਨਾਲ ਐਡਕਵੋਕੇਟ ਸ਼੍ਰੀ ਮੋਹਿਤ ਵਰਮਾ ਵਲੋਂ ਵੈਬੀਨਾਰ ਕੀਤਾ ਗਿਆ। ਇਸ ਵੈਬੀਨਾਰ ਦੌਰਾਨ ਅਕਾਲ ਕਾਲਜ ਆਫ ਐਜੁਕੇਸ਼ਨ, ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਨੂੰ ਵਕੀਲ ਸਾਹਿਬ ਵਲੋਂ ਸਥਾਈ ਲੋਕ ਅਦਾਲਤਾਂ ਦੇ ਲਾਭ ਸਬੰਧੀ ਅਤੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਵਕੀਲ ਸਾਹਿਬ ਵਲੋਂ ਦਸਿਆ ਗਿਆ ਕਿ ਬਿਜਲੀ ਵਿਭਾਗ, ਪਾਣੀ ਸਪਲਾਈ ਅਤੇ ਸੀਵਰੇਜ਼ ਵਿਭਾਗ, ਬੀਮਾ ਕੰਪਨੀਆਂ, ਟ੍ਰਾਂਸਪੋਰਟ ਵਿਭਾਗ, ਟੈਲੀਫੋਨ ਵਿਭਾਗ, ਹਸਪਤਾਲ, ਬੈਕਿੰਗ, ਡਾਕ ਤਾਰ ਵਿਭਾਗ ਅਤੇ ਫਾਈਨੈਂਸ ਨਾਲ ਸਬੰਧਤ ਵਿਵਾਦਾਂ ਦਾ ਨਿਪਟਾਰਾ ਛੇਤੀ ਅਤੇ ਬਿਨਾਂ ਖਰਚ ਕਰਵਾਉਣ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਥਾਈ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਦਾ ਗਠਨ ਕੀਤਾ ਗਿਆ ਹੈ।ਵਕੀਲ ਸਾਹਿਬ ਨੇ ਦਸਿਆ ਕਿ ਅਜਿਹੇ ਝਗੜੇ ਜਿਹੜੇ ਕਿਸੇ ਵੀ ਅਦਾਲਤ ਵਿੱਚ ਲੰਬਿਤ ਨਹੀਂ ਹਨ ਸਬੰਧੀ ਦਰਖਾਸਤ ਸਾਦੇ ਕਾਗਜ ਤੇ ਲਿਖ ਕੇ ਸਥਾਈ ਲੋਕ ਅਦਾਲਤ ਵਿੱਚ ਚੇਅਰਮੈਨ ਨੂੰ ਪੇਸ਼ ਕਰਨੀ ਹੁੰਦੀ ਹੈ ਅਤੇ ਇਸ ਸਥਾਈ ਲੋਕ ਅਦਾਲਤ ਵਿੱਚ ਰੁਪਏ 1 ਕਰੋੜ ਤੱਕ ਦੇ ਝਗੜੇ ਉਠਾਏ ਜਾ ਸਕਦੇ ਹਨ।ਉਹਨਾਂ ਨੇ ਇਹ ਵੀ ਦਸਿਆ ਕਿ ਸਥਾਈ ਲੋਕ ਅਦਾਲਤਾਂ ਵਿੱਚ ਛੇਤੀ ਤੇ ਸਸਤਾਂ ਨਿਆਂ ਮਿਲਦਾ ਹੈ, ਸਥਾਈ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ।