1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤਾਂ 'ਚੋਂ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ

photo

 

 ਜਲੰਧਰ:  ਸੂਬੇ ਵਿਚ ਨਸ਼ਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਰੋਜ਼ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਅਜਿਹੀ ਦੀ ਇਕ ਹੋਰ ਖਬਰ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਈ ਹੈ। ਜਿਥੇ ਥਾਣਾ ਮਕਸੂਦਾਂ ਅਧੀਨ ਪਿੰਡ ਅਮਾਨਤਪੁਰ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।  ਨੌਜਵਾਨ ਦੀ ਖੇਤ ’ਚੋਂ ਲਾਸ਼ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ: ਪੰਜਾਬ ਤੋਂ ਹਰਿਆਣਾ 'ਚ ਦੂਜਾ ਵਿਆਹ ਕਰਵਾਉਣ ਲਈ ਪਹੁੰਚਿਆ ਲੜਕਾ ਪਤਨੀ ਨੇ ਫੜਿਆ ਰੰਗੇ ਹੱਥੀਂ 

ਜਾਣਕਾਰੀ ਅਨੁਸਾਰ ਇਕ ਰਾਹਗੀਰ ਨੇ ਖੇਤਾਂ ’ਚ ਲਾਸ਼ ਪਈ ਹੋਣ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਅਤੇ ਸੂਚਨਾ ਮਿਲਣ ’ਤੇ ਏ. ਐੱਸ. ਆਈ. ਗੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਰਾਹਗੀਰ ਨੇ ਦੱਸਿਆ ਕਿ ਜਦੋਂ ਉਹ ਖੇਤਾਂ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਮੋਟਰ ਨੇੜੇ ਜ਼ਮੀਨ ’ਤੇ ਇਕ ਨੌਜਵਾਨ ਪਿਆ ਮਿਲਿਆ, ਜਿਸ ਦੀ ਬਾਂਹ ਨੀਲੀ ਹੋਈ ਪਈ ਸੀ।

ਇਹ ਵੀ ਪੜ੍ਹੋ:ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਟੁੱਟਿਆ ਝੂਲਾ, ਮਚੀ ਹਫੜਾ-ਦਫੜੀ 

ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ (29) ਪੁੱਤਰ ਮਹਿੰਦਰ ਸਿੰਘ ਵਾਸੀ ਆਨੰਦ ਨਗਰ ਮਕਸੂਦਾਂ ਵਜੋਂ ਹੋਈ ਹੈ। ਕਿ ਹਰਪ੍ਰੀਤ ਦਾ ਲਗਭਗ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ। ਇਸ ’ਤੇ ਉਨ੍ਹਾਂ ਨੇ ਉਸ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ। ਉਸ ਨੇ ਦੱਸਿਆ ਕਿ ਨਸ਼ੇ ਕਾਰਨ ਹਰਪ੍ਰੀਤ ਨੇ ਆਪਣਾ ਮਹਿੰਗਾ ਮੋਬਾਇਲ ਵੀ ਵੇਚ ਦਿੱਤਾ ਸੀ।