Big Breaking : ਬਾਬਾ ਬਕਾਲਾ 'ਚ AAP ਸਰਪੰਚ ਦੇ ਪਤੀ 'ਤੇ ਹੋਈ ਫ਼ਾਇਰਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Big Breaking : ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ, ਮੂੰਹ ਲਪੇਟ ਕੇ ਆਏ ਹਮਲਾਵਰ 

ਮੌਕੇ ’ਤੇ ਪਹੁੰਚੀ ਹੋਈ ਪੁਲਿਸ

Big Breaking News in  Punjabi : ਬਾਬਾ ਬਕਾਲਾ ਦੇ ਪਿੰਡ ਤਿੰਮੌਵਾਲ ’ਚ AAP ਸਰਪੰਚ ਦੇ ਪਤੀ 'ਤੇ ਫ਼ਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਅਣਪਛਾਤੇ ਵਿਅਕਤੀਆਂ ਨੇ ਸਰਪੰਚ ਦੇ ਪਤੀ ’ਤੇ ਗੋਲੀਆਂ ਚਲਾ ਦਿੱਤੀਆਂ ਹਨ। ਇਸ ਘਟਨਾ ’ਚ ਸਰਪੰਚ ਦਾ ਪਤੀ ਜ਼ਖ਼ਮੀ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ 3 ਅਣਪਛਾਤੇ ਹਮਲਾਵਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ। ਜੋ ਸੁਖਦੇਵ ਸਿੰਘ ਨੂੰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ ਹਨ।  

ਇਸ ਮੌਕੇ ਪਿੰਡ ਤਿੰਮੌਵਾਲ 'ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ। 

(For more news apart from AAP Sarpanch's husband was shot at in Baba Bakala News in Punjabi, stay tuned to Rozana Spokesman)