ਗੁਰਦਾਸਪੁਰ ਦੇ ਪਿੰਡ ਝਾਵਰ 'ਚ ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਟਰਸਾਈਕਲ ਟਰਾਲੀ ਨਾਲ ਟਕਰਾਇਆ

Two brothers die in road accident in Jhawar village of Gurdaspur

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਝਾਵਰ ਵਿਚ ਇਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ’ਚ ਦੋ ਚਚੇਰੇ ਭਰਾ ਮਨਪ੍ਰੀਤ (8 ਸਾਲ) ਅਤੇ ਹਰਪ੍ਰੀਤ (9 ਸਾਲ) ਦੀ ਮੌਤ ਹੋ ਗਈ। ਬੱਚੇ ਆਪਣੇ ਪਿਤਾ ਨਾਲ ਸਕੂਲ ਦਾ ਸਾਮਾਨ ਲੈਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ। ਹਾਦਸੇ ’ਚ ਪਿਤਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।