ਬ੍ਰਹਮ ਮਹਿੰਦਰਾ ਵਲੋਂ ਹਰਸਿਮਰਤ ਬਾਦਲ ਦੀ ਚੁਣੌਤੀ ਕਬੂਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੁੱਤਰ ਨੂੰ ਚੋਣ ਲੜਾਉਣ ਲਈ ਤਿਆਰ ਹਾਂ 

Pic-4

ਐਸ.ਏ.ਐਸ. ਨਗਰ : ਬਠਿੰਡਾ ਲੋਕ ਸਭਾ ਸੀਟ ਲਈ ਮੇਰੇ ਪੁੱਤਰ ਦਾ ਫ਼ੋਨ ਆਇਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਲੜਨਾ ਚਾਹੁੰਦਾ ਹਾਂ ਅਤੇ ਮੈਨੂੰ ਉਮੀਦ ਕਿ ਮੈਂ ਜ਼ਬਰਦਸਤ ਟੱਕਰ ਦੇ ਸਕਦਾ ਹਾਂ। ਇਹ ਵਿਚਾਰ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੁੱਧਵਾਰ ਨੂੰ ਮੋਹਾਲੀ ਸਥਿਤ ਆਈ. ਵੀ. ਵਾਈ. ਹਸਪਤਾਲ ਵਲੋਂ ਕਿਡਨੀ ਹੈਲਪਲਾਈਨ 'ਪੰਜਾਬ ਕਿਡਨੀ ਫ਼ਾਊਂਡੇਸ਼ਨ' ਨੂੰ ਲਾਂਚ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਇਕ ਬਿਆਨ ਦਿਤਾ ਸੀ ਕਿ ਉਨ੍ਹਾਂ ਵਿਰੁਧ ਕਾਂਗਰਸ ਦਾ ਕੋਈ ਵੀ ਉਮੀਦਵਾਰ ਹੁਣ ਤਕ ਬਠਿੰਡਾ ਸੀਟ ਤੋਂ ਸਾਹਮਣੇ ਨਹੀਂ ਆਇਆ ਹੈ। ਇਸ ਲਈ ਉਨ੍ਹਾਂ ਦੇ ਬੇਟੇ ਨੇ ਉਥੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਦੀ ਚੁਣੌਤੀ ਕਬੂਲ ਹੈ ਤੇ ਮੇਰਾ ਬੇਟਾ ਉਨ੍ਹਾਂ ਵਿਰੁਧ ਚੋਣ ਲੜਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਹੈਲਥ ਇਸ਼ੋਰੈਂਸ਼ ਦੇ ਜਰੀਏ ਪੰਜਾਬ ਦੇ ਹਰ ਪਰਿਵਾਰ ਨੂੰ 5 ਲੱਖ ਦਾ ਹੈਲਥ ਕਵਰ ਮਿਲੇਗਾ ਜਿਸ ਨਾਲ 43 ਲੱਖ ਪਰਵਾਰਾਂ ਨੂੰ ਫ਼ਾਇਦਾ ਮਿਲੇਗਾ।

ਉਨ੍ਹਾਂ ਕਿਹਾ ਕਿ ਬਹੁਤ ਜਲਦ ਪੰਜਾਬ ਸਰਕਾਰ ਦੁਆਰਾ ਕਲੀਨੀਕਲ ਇਸ਼ਟੈਬਲਿਸ਼ ਐਕਟ ਲਿਆਇਆ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ 'ਤੇ ਡਾਕਟਰ ਦੇ ਲਈ ਦੋਸਤਾਨਾ ਐਕਟ ਦੀ ਤਰ੍ਹਾਂ ਹੋਵੇਗਾ। ਇਸ ਮੌਕੇ 'ਤੇ ਆਈ. ਵੀ. ਵਾਈ. ਗਰੁੱਪ ਦੇ ਚੇਅਰਮੈਨ ਗੁਰਤੇਜ ਸਿੰਘ, ਮੈਡੀਕਲ ਡਾਇਰੈਕਟਰ ਡਾ: ਕੰਵਲਜੀਤ, ਡਾਇਰੈਕਟਰ ਯੂਰੋਲੌਜੀ ਅਤੇ ਰੇਨਲ ਟਰਾਂਸਪਲਾਂਟ ਸਰਜਰੀ ਡਾ: ਅਵਿਨਾਸ਼ ਸ਼੍ਰੀਵਾਸਤਵ, ਡਾਇਰੈਕਟਰ ਨੈਫਰੋਲੌਜੀ ਡਾ: ਰਾਕਾ ਕੌਸ਼ਲ ਅਤੇ ਡਾ: ਅਰੁਣਾ ਬੀ. ਫ਼ੈਸੇਲਿਟੀ ਡਾਇਰੈਕਟਰ ਵੀ ਮੌਜੂਦ ਸਨ।