ਅੰਮ੍ਰਿਤਸਰ ਦੇ ਟੁੰਡਾ ਤਲਾਬ ਇਲਾਕੇ ਵਿਚ 28 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਹਰੇ ਪਰਿਵਾਰ ਵਲੋਂ ਕੁਟ ਮਾਰ ਕਰਨ ਤੋਂ ਤੰਗ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਮ੍ਰਿਤਕ...

Suicide case

ਅੰਮ੍ਰਿਤਸਰ: ਅੰਮ੍ਰਿਤਸਰ ਦੇ ਟੁੰਡਾ ਤਲਾਬ ਇਲਾਕੇ ਵਿਚ ਇਕ ਵਿਆਹੁਤਾ ਵਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਵਿਆਹੁਤਾ ਵਲੋਂ ਆਪਣੇ ਦੁਪੱਟੇ ਦੇ ਨਾਲ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸੰਬੰਧੀ ਅੰਮ੍ਰਿਤਸਰ ਦੇ ਥਾਣਾ ਡੀ ਡਵੀਜਨ ਦੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿਤੀ ਗਈ ਹੈ।

ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਡੀ ਡਵੀਜਨ ਦੇ ਐਸ ਐਚ ਓ ਹਰਿੰਦਰ ਸਿੰਘ ਨੇ ਦੱਸਿਆ ਕਿ ਇਕ 28 ਸਾਲਾ ਵਿਆਹੁਤਾ ਕੋਮਲ ਠਾਕੁਰ ਆਪਣੇ ਪੇਕੇ ਘਰ ਪਿਛਲੇ ਛੇ ਮਹੀਨਿਆਂ ਤੋਂ ਰਹਿ ਸੀ। ਪਰਿਵਾਰਕ ਮੈਬਰਾਂ ਤੋ ਮਿਲੀ ਜਾਣਕਾਰੀ ਦੇ ਅਧਾਰ ਤੇ ਉਹ ਪਤੀ ਵਲੋਂ ਕੁੱਟਮਾਰ ਕਰਨ ਅਤੇ ਸੋਹਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਕਾਫੀ ਪਰੇਸ਼ਾਨ ਸੀ ਜਿਸ ਕਾਰਨ ਉਸਨੇ ਆਤਮਹੱਤਿਆ ਕਰ ਲਈ ਹੈ। ਮੌਕੇ ਤੇ ਪਹੁੰਚ ਪੁਲਿਸ ਵਲੋਂ ਜਾਂਚ ਸੁਰੂ ਕਰ ਦਿਤੀ ਗਈ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਸੰਬਧੀ ਮ੍ਰਿਤਕ ਲੜਕੀ ਦੇ ਪਿਤਾ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹਨਾ ਦੀ ਲੜਕੀ ਦਾ ਵਿਆਹ ਪੰਜ ਸਾਲ ਪਹਿਲਾ ਵਿਸ਼ਾਲ ਨਾਮ ਦੇ ਲੜਕੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਸੋਹਰੇ ਪਰਿਵਾਰ ਵਲੋਂ ਦਾਜ ਦੀ ਮੰਗ ਨੂੰ ਲੈ ਕੇ ਸਾਡੀ ਲੜਕੀ ਨੂੰ ਆਏ ਦਿਨ ਮਾਰਿਆ ਕੁੱਟਿਆ ਜਾਦਾ ਸੀ ਜਿਸ ਦੇ ਚਲਦੇ ਉਹ ਬੀਤੇ 5-6 ਮਹੀਨਿਆਂ ਤੋਂ ਸਾਡੇ ਕੌਲ ਰਹਿ ਰਹੀ ਸੀ ਅਤੇ ਕਾਫੀ ਪਰੇਸ਼ਾਨ ਸੀ ਜਿਸਦੇ ਚਲਦੇ ਅੱਜ ਉਸਨੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰ ਵਲੋ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।