ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੇਸ਼ੀ ਸ਼ਰਾਬ ਦਾ ਸ਼ਰਾਬ ਦਾ ਜ਼ਖ਼ੀਰਾ
ਪੁਲਿਸ ਵੱਲੋੇਂ 8 ਦੋਸ਼ੀਆਂ 'ਤੇ ਕੀਤਾ ਗਿਆ ਮੁਕੱਦਮਾ ਦਰਜ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਉਪਰ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਰਾਜਾਸਾਂਸੀ ਦੇ ਪਿੰਡ ਕੋਟਲਾ ਸਖੀ ਵਿਚੋਂ ਵੱਡੀ ਮਾਤਰਾ ਵਿੱਚ ਲਾਹਣ ਅਤੇ ਦੇਸ਼ੀ ਸ਼ਰਾਬ ਤਿਆਰ ਕਰਨ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਜੋ ਕਿ ਦਿਹਾਤੀ ਪੁਲਿਸ ਲਈ ਵੱਡੀ ਕਾਮਯਾਬੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਪੁਲਿਸ ਧਰੁਵ ਧਇਆ ਨੇ ਦੱਸਿਆ ਕਿ ਉਹਨਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਜਿਸਦੇ ਚਲਦੇ ਉਹਨਾਂ ਦੀ ਪੁਲਿਸ ਵੱਲੋ ਪਿੰਡ ਦੇ ਪੰਜ ਘਰਾਂ ਵਿਚ ਛਾਪਾ ਮਾਰਿਆ ਗਿਆ ਜਿਸ ਦੇ ਚਲਦੇ 3 ਘਰਾਂ ਵਿਚੋਂ ਪੁਲਿਸ ਨੂੰ ਇਕ ਲੱਖ 26 ਹਜ਼ਾਰ ਕਿਲੋਂ ਲਾਹਣ, 1830 ਕਿਲੋਂ ਗੁੜ, 12 ਭੱਠੀਆ ਅਤੇ 12 ਸਿੰਲਡਰਾਂ ਦੇ ਨਾਲ ਵੱਡੀ ਮਾਤਰਾ ਵਿੱਚ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ।
ਉਹਨਾਂ ਦਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਕੁਲ 8 ਲੋਕਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਵਿਚੋਂ ਤਿੰਨ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਐਸਪੀ ਦਿਹਾਤੀ ਨੇ ਦੱਸਿਆ ਕਿ ਇਸ ਰੇਡ ਦੌਰਾਨ ਉਹਨਾਂ ਨੂੰ 2 ਹੈਡੀਕੈਪ ਲੜਕੇ ਮਿਲੇ ਜਿਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਹਨਾਂ ਤੋਂ ਸ਼ਰਾਬ ਕੱਢਣ ਦਾ ਕੰਮ ਕਰਵਾਇਆ ਜਾਂਦਾ ਸੀ ਜਾਣਕਾਰੀ ਅਨੁਸਾਰ ਇਹ ਦੋਨੋਂ ਲੜਕੇ ਸੁਣ ਬੋਲ ਨਹੀ ਸਕਦੇ ਉਹਨਾਂ ਨੂੰ ਹੁਣ ਸੈਂਲਟਰ ਰੂਮ ਵਿਚ ਭੇਜਿਆ ਜਾਵੇਗਾ।
ਇਹ ਦੋਸ਼ੀ ਇਹਨੇ ਸ਼ਾਤਿਰ ਸਨ ਕਿ ਉਹਨਾਂ ਆਪਣੀਆਂ ਗੱਡਿਆ ਵਿਚ ਸਰਾਬ ਦੇ ਕੈਨ ਫਿਟ ਕਰਵਾਏ ਸਨ ਜਿਸ ਰਾਹੀਂ ਇਹ ਸਰਾਬ ਸਪਲਾਈ ਕਰਦੇ ਸਨ ਇਹਨਾ ਦਾ ਪੂਰਾ ਨੈਟਵਰਕ ਅਜਨਾਲਾ ਰਾਜਾਸਾਂਸੀ ਅਤੇ ਹੋਰ ਲਾਗਲੇ ਪਿੰਡਾਂ ਵਿੱਚ ਫੈਲੀਆਂ ਹੋਈਆਂ ਸੀ।